ਅਮਰੀਕਾ ‘ਚ ਨੌਕਰੀ ਨਾ ਮਿਲਣ ‘ਤੇ ਪੰਜਾਬੀ ਨੇ ਲਿਆ ਫਾਹਾ

  ਨੌਜਵਾਨ ਇੱਕ ਚੰਗੇ ਭਵਿੱਖ ਲਈ ਵਿਦੇਸ਼ਾਂ ‘ਚ ਜਾਂਦੇ ਹਨ ਪਰ ਜਦੋਂ ਓਥੋਂ ਵੀ ਨਿਰਾਸ਼ਾ ਹੱਥ ਲਗਦੀ ਹੈ ਤਾਂ ਕਈ ਵਾਰ ਕੁੱਝ ਅਜਿਹਾ ਕਰ ਬੈਠਦੇ ਹਨ ਜਿਸ ਦਾ ਖਮਿਆਜ਼ਾ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ। ਫਰੀਦਕੋਟ ਜ਼ਿਲੇ ਦੇ ਪਿੰਡ ਟਹਿਣਾ ਵਿਖੇ ਦੇ ਰਹਿਣ ਵਾਲਾ 27 ਸਾਲਾ ਨੌਜਵਾਨ ਅਗਸਤ 2017 ‘ਚ ਸਟੱਡੀ ਵੀਜ਼ਾ ‘ਤੇ ਅਮਰੀਕਾ ਗਿਆ ਸੀ ।ਸ਼ਿਕਾਗੋ ਦੀ ਇਲੀਨੋਇਸ ਯੂਨੀਵਰਸਿਟੀ ‘ਚ ਪੜ੍ਹਨ ਵਾਲਾ ਹਰਿਆਣਾ ਦੇ 2 ਨੌਜਵਾਨਾਂ ਨਾਲ ਰਹਿੰਦਾ ਸੀ। ਅਪ੍ਰੈਲ 2019 ‘ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਤਿੰਦਰ ਸਹੀ ਨੌਕਰੀ ਨਾ ਮਿਲਣ ਕਾਰਨ ਕਥਿੱਤ ਤੌਰ ‘ਤੇ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਜਿਸ ਤੋਂ ਬਾਅਦ ਉਸਨੇ ਆਪਣੇ ਕਿਰਾਏ ਦੇ ਅਪਾਰਟਮੈਂਟ ਦੀ ਬਾਲਕੋਨੀ ‘ਚ ਹੀ ਫਾਹਾ ਲੈ ਲਿਆ।ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਿਤਾ ਕੇਵਲ ਸਿੰਘ ਸਕੂਲ ਸਿੱਖਿਆ ਵਿਭਾਗ ‘ਚ ਇਕ ਕਰਮਚਾਰੀ ਵਜੋਂ ਕੰਮ ਕਰਦੇ ਸਨ ਅਤੇ ਅਪ੍ਰੈਲ 2011 ‘ਚ ਉਹਨਾਂ ਦੀ ਮੌਤ ਹੋ ਗਈ ਸੀ , ਜਿਸ ਤੋਂ ਬਾਅਦ ਜਤਿੰਦਰ ਦੇ ਵੱਡੇ ਭਰਾ ਨੂੰ ਪਿਤਾ ਮਿਲੀ। ਪਰਿਵਾਰ ਵਲੋਂ ਜ਼ਿਲਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜਤਿੰਦਰ ਦੀ ਲਾਸ਼ ਨੂੰ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਭਾਰਤ ਮੰਗਵਾਇਆ ਜਾਵੇ।  ਈ ਪੇਪਰ
VIEW ALL

  ਲਾਈਵ ਰੇਡੀਓ

  ਇਸ਼ਤਿਹਾਰ