ਨੇਪਾਲ ਸਰਕਾਰ ਵੱਲੋਂ ਗੁਰੂ ਨਾਨਕ ਸਾਹਿਬ ਲਈ ਸਮੱਰਪਤ ਤਿੰਨ ਯਾਦਗਾਰੀ ਸਿੱਕੇ ਜਾਰੀ

  ਅੰਮ੍ਰਿਤਸਰ- ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਮੌਕੇ ਨੇਪਾਲ ਸਰਕਾਰ ਵੱਲੋਂ ਤਿੰਨ ਯਾਦਗਾਰੀ ਸਿੱਕੇ ਜਾਰੀ ਕੀਤੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਨੇਪਾਲ ਵਿੱਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਭਾਰਤ ਤੋਂ ਸਿੱਖ ਵਫਦ ਵੀ ਸ਼ਾਮਲ ਹੋਇਆ, ਜਿਸ ਵਿੱਚ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਮੈਂਬਰ ਵੀ ਸ਼ਾਮਲ ਸਨ। ਕੱਲ੍ਹ ਰਾਜਧਾਨੀ ਕਾਠਮੰਡੂ ਵਿੱਚ ਭਾਰਤੀ ਦੂਤਘਰ ਨੇ ਨੇਪਾਲ ਸਰਕਾਰ ਦੇ ਸਹਿਯੋਗ ਨਾਲ ਕਰਾਏ ਗਏ ਸਮਾਗਮ ਵਿੱਚ ਨੇਪਾਲ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਤਿੰਨ ਯਾਦਗਾਰੀ ਸਿੱਕੇ ਜਾਰੀ ਕੀਤੇ ਹਨ। ਇਹ ਸਿੱਕੇ 2500, 1000 ਅਤੇ 100 ਰੁਪਏ ਦੇ ਹਨ। ਇਸ ਤੋਂ ਇਲਾਵਾ ਦੂਤਘਰ ਵੱਲੋਂ ਨੇਪਾਲ ਦੀ ਸਿੱਖ ਵਿਰਾਸਤ ਨੂੰ ਪੇਸ਼ ਕਰਦੀ ਪੁਸਤਕ ਵੀ ਲੋਕ ਅਰਪਣ ਕੀਤੀ ਗਈ ਹੈ। ਸਮਾਗਮ ਵਿੱਚ ਨੇਪਾਲ ਦੀ ਕੌਮੀ ਬੈਂਕ ਦੇ ਗਵਰਨਰ ਚਿਰੰਜੀ ਬੀ ਨੇਪਾਲ ਅਤੇ ਭਾਰਤੀ ਸਫੀਰ ਮਨਜੀਵ ਸਿੰਘ ਪੁਰੀ ਸ਼ਾਮਲ ਹੋਏ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਹੇਠ ਸਿੱਖ ਵਫਦ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨਾਲ ਮੁਲਾਕਾਤ ਮੌਕੇ ਨੇਪਾਲ ਵਿੱਚ ਵਸਦੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੀ ਚਰਚਾ ਕੀਤੀ। ਲੌਂਗੋਵਾਲ ਨੇ ਦੱਸਿਆ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਨੇ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਮੁੱਖ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਸਵੀਕਾਰ ਕਰਦਿਆਂ ਪੁੱਜਣ ਦਾ ਭਰੋਸਾ ਦਿੱਤਾ ਹੈ।  ਈ ਪੇਪਰ
VIEW ALL

  ਲਾਈਵ ਰੇਡੀਓ

  ਇਸ਼ਤਿਹਾਰ