ਆਸਟਰੇਲੀਆ ਸਰਕਾਰ ਵੱਲੋਂ ਗਲੋਬਲ ਮਨੀ ਟਰਾਂਸਫਰ ਮੰਚ ‘ਪੇ-ਪਾਲ’ ਵਿਰੁੱਧ ਜਾਂਚ ਦੇ ਆਦੇਸ਼

  ਸਿਡਨੀ- ਆਸਟਰੇਲੀਆ ਦੇ ਵਿੱਤੀ ਰੈਗੂਲੇਟਰੀ ਨੇ ਗਲੋਬਲ ਮਨੀ ਟਰਾਂਸਫਰ ਮੰਚ ਪੇ-ਪਾਲ ਵਿਰੁੱਧ ਜਾਂਚ ਦੇ ਆਦੇਸ਼ ਦਿੱਤੇ ਹਨ। ਸ਼ੱਕ ਕੀਤਾ ਜਾਂਦਾ ਹੈ ਕਿ ਯੌਨ ਅਪਰਾਧੀ ਇਸ ਦੀ ਵਰਤੋਂ ਏਸ਼ੀਆ ਤੋਂ ਬਾਲ ਸ਼ੌਸ਼ਣ ਦੀ ਸਮੱਗਰੀ ਖਰੀਦਣ ਵਾਸਤੇ ਕਰ ਰਹੇ ਹਨ। ਆਸਟਰੇਲੀਅਨ ਟ੍ਰਾਂਜੈਕਸ਼ਨ ਰਿਪੋਰਟਸ ਐਂਡ ਐਨਾਲਿਸਿਸ ਸੈਂਟਰ ਇਸ ਦੀ ਜਾਂਚ ਲਈ ਬਾਹਰੀ ਆਡੀਟਰ ਨਿਯੁਕਤ ਕਰੇਗਾ। ਸੈਂਟਰ ਪੇ-ਪਾਲ ਵੱਲੋਂ ਦੇਸ਼ ਦੇ ਮਨੀ ਲਾਂਡਰਿੰਗ ਤੇ ਅੱਤਵਾਦੀ ਵਿਰੋਧੀ ਵਿੱਤੀ ਕਾਨੂੰਨ ਦੇ ਕਥਿਤ ਤੌਰ ਉੱਤੇ ਤੋੜੇ ਜਾਣ ਦੇ ਦੋਸ਼ਾਂ ਕਾਰਨ ਚਿੰਤਤ ਹੈ।
ਇਸ ਸੰਬੰਧ ਵਿੱਚ ਆਸਟਰੇਲੀਅਨ ਟ੍ਰਾਂਜੈਕਸ਼ਨ ਰਿਪੋਰਟਸ ਐਂਡ ਐਨਾਲਿਸਿਸ ਸੈਂਟਰ ਨੇ ਮੰਗਲਵਾਰ ਬਿਆਨ ਦੇ ਕੇ ਕਿਹਾ ਹੈ ਕਿ ਉਹ ਵਿੱਤੀ ਸੇਵਾ ਖੇਤਰ ਤੋਂ ਮਿਲੀ ਫੰਡ ਟਰਾਂਸਫਰ ਸੂਚਨਾ ਰਿਪੋਰਟ ਉੱਤੇ ਬਾਲ ਯੌਨ ਸ਼ੋਸ਼ਣ ਦੇ ਗੰਭੀਰ ਅਪਰਾਧਾਂ ਨੂੰ ਰੋਕਣ ਲਈ ਆਪਣੇ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਆਸਟਰੇਲੀਅਨ ਟ੍ਰਾਂਜੈਕਸ਼ਨ ਰਿਪੋਰਟਸ ਐਂਡ ਐਨਾਲਿਸਿਸ ਸੈਂਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕੋਲ ਰੋਸ ਨੇ ਏਜੰਸੀ ਨੂੰ ਕਿਹਾ, ‘ਆਨਲਾਈਨ ਬਾਲ ਸ਼ੋਸ਼ਣ ਸਮੱਗਰੀ ਨੂੰ ਆਸਟਰੇਲੀਆ ਤੋਂ ਕਿਸੇ ਖੇਤਰ ਵਿਚ, ਮਿਸਾਲ ਵਜੋਂ ਫਿਲੀਪੀਨਜ਼ ਵਿਚ ਬੜੀ ਘੱਟ ਮੁੱਲ ਵਿਚ ਮੰਗਾਇਆ ਜਾ ਸਕਦਾ ਹੈ। ਅਜਿਹਾ ਲਗਾਤਾਰ ਹੋ ਰਿਹਾ ਹੈ ਅਤੇ ਬਦਕਿਸਮਤੀ ਨਾਲ ਪੇ-ਪਾਲ ਅਜਿਹਾ ਇਕ ਮੰਚ ਹੈ ਜਿਸ ਦੀ ਵਰਤੋਂ ਉਹ ਇਸ ਕੰਮ ਲਈ ਕਰ ਸਕਦੇ ਹਨ।’ ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਆਡੀਟਰ ਇਸ ਬਾਰੇ ਜਾਂਚ ਕਰਨ ਕਿ ਪੇ-ਪਾਲ ਨਾਲ ਕਿਸ ਤਰ੍ਹਾਂ ਦੇ ਖਤਰੇ ਰਹੇ ਸਨ ਅਤੇ ਇਸ ਵਕਤ ਮੌਜੂਦ ਹਨ। ਪੇ-ਪਾਲ ਦੇ ਆਸਟਰੇਲੀਆਈ ਬੁਲਾਰੇ ਨੇ ਕਿਹਾ ਕਿ ਅੰਦਰੂਨੀ ਸਮੀਖਿਆ ਪਿੱਛੋਂ ਕੰਪਨੀ ਨੇ ਆਪਣੇ ਰਿਪੋਰਟਿੰਗ ਸਿਸਟਮ ਵਿਚ ਕਿਸੇ ਤਰ੍ਹਾਂ ਦਾ ਮਾਮਲਾ ਹੋਣ ਬਾਰੇ ਆਸਟਰੇਲੀਅਨ ਟ੍ਰਾਂਜੈਕਸ਼ਨ ਰਿਪੋਰਟਸ ਐਂਡ ਐਨਾਲਿਸਿਸ ਸੈਂਟਰ ਨੂੰ ਖੁਦ ਦੱਸਿਆ ਹੈ।  ਈ ਪੇਪਰ
VIEW ALL

  ਲਾਈਵ ਰੇਡੀਓ

  ਇਸ਼ਤਿਹਾਰ