ਸੋਸ਼ਲ ਮੀਡੀਆ ‘ਤੇ ਟ੍ਰੈਂਡਿੰਗ ਹੋਇਆ ‘ਹਾਊਸਫੁਲ-4’ ਦਾ ਟ੍ਰੇਲਰ, ਲੋਕਾਂ ਨੂੰ ਵੀ ਆਇਆ ਪਸੰਦ

  ਮੁੰਬਈ: ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁੱਖ, ਬੌਬੀ ਦਿਓਲ ਦੇ ਨਾਲ ਕ੍ਰਿਤੀ ਖਰਬੰਦਾ, ਪੂਜਾ ਹੇਗੜੇ ਤੇ ਕ੍ਰਿਤੀ ਸੈਨਨ ਦੀ ਫ਼ਿਲਮ ‘ਹਾਉਸਫੁਲ-4’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਫ਼ਿਲਮ ਦੇ ਕਈ ਪੋਸਟਰ ਰਿਲੀਜ਼ ਕਰ ਕਿਰਦਾਰਾਂ ਨੂੰ ਔਡੀਅੰਸ ਦੇ ਨਾਲ ਰੂ-ਬ-ਰੂ ਕਰਵਾਇਆ ਸੀ। ਫ਼ਿਲਮ ਦੀ ਕਹਾਣੀ ‘ਚ ਪੁਨਰਜਨਮ ਦਾ ਤੜਕਾ ਲੱਗਣ ਵਾਲਾ ਹੈ ਜੋ ਕਹਾਣੀ ਨੂੰ ਇੰਟਰਸਟਿੰਗ ਬਣਾ ਦੇਵੇਗਾ।ਫ਼ਿਲਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ‘ਚ 600 ਸਾਲ ਦੇ ਗੈਪ ਦੇ ਇਤਿਹਾਸ ਨੂੰ ਦੁਹਰਾਇਆ ਗਿਆ ਹੈ ਜਿਸ ਨੂੰ ਵੇਖਦੇ-ਵੇਖਦੇ ਤੁਸੀ ਲੋਟਪੋਟ ਹੋ ਜਾਓਗੇ। ‘ਹਾਉਸਫੁਲ-4’ ‘ਚ ਇਨ੍ਹਾਂ ਸਟਾਰਸ ਤੋਂ ਇਲਾਵਾ ਨਾਨਾ ਪਾਟੇਕਰ, ਜਾਨੀ ਲੀਵਰ, ਚੰਕੀ ਪਾਂਡੇ ਤੇ ਬੋਮਨ ਇਰਾਨੀ ਜਿਹੇ ਸਟਾਰਸ ਵੀ ਨਜ਼ਰ ਆਉਣਗੇ। ਫ਼ਿਲਮ ਦੇ ਡਾਈਲੌਗ ਬੇਹੱਦ ਉਮਦਾ ਹਨ ਜਿਨ੍ਹਾਂ ‘ਤੇ ਅਕਸ਼ੈ ਤੇ ਰਿਤੇਸ਼ ਦੀ ਡਿਲੀਵਰੀ ਤੇ ਐਕਸਪ੍ਰੈਸ਼ਨ ਕਮਾਲ ਦੇ ਹਨ।

ਇਸ ਦੇ ਨਾਲ ਹੀ ਸਰਪ੍ਰਾਈਜ਼ ਦੇ ਤੌਰ ‘ਤੇ ਟ੍ਰੇਲਰ ‘ਚ ਹਨ ਨਵਾਜ਼ੂਦੀਨ ਸਿਦਕੀ ਪਰ ਉਹ ਆਪ ਨਹੀ ਸਗੋਂ ਉਨ੍ਹਾਂ ਦੇ ਵੈੱਬਸੀਰੀਜ਼ ‘ਸੈਕ੍ਰੈਡ ਗੇਮਸ’ ਦਾ ਡਾਈਲੌਗ ਟ੍ਰੇਲਰ ‘ਚ ਇਸਤੇਮਾਲ ਕੀਤਾ ਗਿਆ ਹੈ। ਤਿੰਨ ਮਿੰਟ 36 ਸੈਕਿੰਡ ਡੇ ਟ੍ਰੇਲਰ ‘ਚ ਫ਼ਿਲਮ ਦੀ ਥੀਮ ਤੇ ਸਬਜੈਕਸ ਸਾਫ ਸਮਝ ਆ ਜਾਂਦਾ ਹੈ। ਟ੍ਰੇਲਰ ਨੂੰ ਅਕਸ਼ੈ ਕੁਮਾਰ ਨੇ ਵੀ ਟਵੀਟ 'ਤੇ ਸ਼ੇਅਰ ਕੀਤਾ।



  ਈ ਪੇਪਰ
VIEW ALL

  ਲਾਈਵ ਰੇਡੀਓ

  ਇਸ਼ਤਿਹਾਰ