ਵਿਵਾਦਾਂ ਵਿੱਚ ਫਸ ਰਹੇ ਗਾਇਕਾਂ ਨੂੰ ਕਿਹਾ ਕਿ ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ ਹੈ’ – ਗੁੱਗੂ ਗਿੱਲ

  Gugu Gill gurdass mann: ਕੈਨੇਡਾ ਸ਼ੋਅ ਤੋਂ ਬਾਅਦ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਭਾਸ਼ਾ ‘ਤੇ ਬੋਲੇ ਜਾਣ ਕਰਕੇ ਉਹ ਵਿਵਾਦਾਂ ‘ਚ ਆ ਗਏ। ਦਸ ਦੇਈਏ ਕਿ ਗੁਰਦਾਸ ਮਾਨ ਨੇ ਵੀਡੀਓ ਸ਼ੇਅਰ ਕਰ ਇਸ ਮੁੱਦੇ ‘ਤੇ ਮੁਆਫੀ ਤੱਕ ਮੰਗ ਲਈ ਹੈ ਪਰ ਵਿਵਾਦਾਂ ਵਿੱਚ ਫਸੇ ਗੁਰਦਾਸ ਮਾਨ ਦਾ ਮਾਮਲਾ ਅਜੇ ਵੀ ਸਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ।

ਜੀ ਹਾਂ ਜ਼ਿਆਦਤਰ ਪਾਲੀਵੁਡ ਸਿਤਾਰੇ ਗੁਰਦਾਸ ਮਾਨ ਨਾਲ ਸਹਿਮਤੀ ਜਤਾ ਰਹੇ ਨੇ ਤਾਂ ਕੁਝ ਉਹਨਾਂ ਦੀ ਨਿੰਦਿਆ ਕਰ ਰਹੇ ਹਨ। ਕੇ ਐੱਸ ਮੱਖਣ ਤੇ ਵੱਡਾ ਗਰੇਵਾਲ ਤੋਂ ਬਾਅਦ ਹੁਣ ਗੁਰਦਾਸ ਮਾਨ ਦੇ ਹੱਕ ‘ਚ ਪਾਲੀਵੁਡ ਦੇ ਦਿੱਗਜ਼ ਅਦਾਕਾਰ ਮਤਲਬ ਕਿ ਗੁੱਗੂ ਗਿੱਲ ਨੇ ਕੁਝ ਅਜਿਹਾ ਕਿਹਾ ਹੈ ਜਿਸ ਨੂੰ ਸੁਣ ਤੁਸੀ ਵੀ ਹੈਰਾਨ ਹੋ ਜਾਓਗੇ। ਉਹਨਾਂ ਕਿਹਾ ਕਿ ਸਵਾਰੀ ਆਪਣੇ ਸਾਮਾਨ ਦੀ ਆਪ ਜਿੰਮੇਦਾਰ ਹੈ। ਜਿਵੇ ਕਿ ਹਾਲ ਹੀ ‘ਚ ਗੁਰਨਾਮ ਭੁੱਲਰ ਵੀ ਇੱਕ ਫੈਨ ਨਾਲ ਲਾਈਵ ਸ਼ੋਅ ‘ਚ ਬਦਤਮੀਜੀ ਕਰਨ ਕਾਰਨ ਵਿਵਾਦਾਂ ‘ਚ ਆ ਗਏ ਸਨ ਪਰ ਉਹਨਾਂ ਨੇ ਆਪਣੇ ਫੈਨਜ਼ ਤੋਂ ਵੀਡੀਓ ਸ਼ੇਅਰ ਕਰ ਮੁਆਫੀ ਵੀ ਮੰਗ ਲਈ ਸੀ। ਬਾਲੀਵੁਡ ਤੇ ਪਾਲੀਵੁਡ ਦੇ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਅਕਸਰ ਹੀ ਐਕਟਿਵ ਰਹਿੰਦੇ ਹਨ ਤੇ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਗੁੱਗੂ ਗਿੱਲ ਦੀ ਜਲਦ ਹੀ ਫਿਲਮ ‘ਆਸਰਾ’ ਸਿਨੇਮਾਂਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਗੁੱਗੂ ਗਿੱਲ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਅਦਾਕਾਰੀ ਕੀਤੀ ਹੈ ਉਹ ਸਭ ਸੁਪਰਹਿੱਟ ਸਾਬਿਤ ਹੋਈਆ ਹਨ। ਗੁੱਗੂ ਗਿੱਲ ਅਕਸਰ ਹੀ ਸੋਸ਼ਲ ਮੀਡੀਆ ਜ਼ਰੀਏ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੇ ਰਹਿੰਦੇ ਨੇ।  ਈ ਪੇਪਰ
VIEW ALL

  ਲਾਈਵ ਰੇਡੀਓ

  ਇਸ਼ਤਿਹਾਰ