ਚੀਨ ਦੀ ਕੰਪਨੀ ਵਨਪਲੱਸ ਨੂੰ ਪਛਾੜ ਸੈਮਸੰਗ ਫਿਰ ਬਣੀ ਨੰਬਰ ਵਨ

  ਨਵੀਂ ਦਿੱਲੀ — ਸੈਮਸੰਗ ਦੇ ਆਈ.ਟੀ. ਅਤੇ ਮੋਬਾਇਲ ਕਮਿਊਨੀਕੇਸ਼ਨਜ਼ ਦੇ ਵਿਸ਼ਵ ਪੱਧਰੀ ਮੁਖੀ ਡੀ.ਜੇ.ਕੋਹ ਮਾਰਚ 'ਚ ਪਰੇਸ਼ਾਨ ਸਨ। ਕੰਪਨੀ ਦੇ ਅਹਿਮ ਬਜ਼ਾਰਾਂ ਵਿਚੋਂ ਇਕ ਭਾਰਤ 'ਚ ਵਧਦੀ ਮੁਕਾਬਲੇਬਾਜ਼ੀ ਕਾਰਨ ਉਨ੍ਹਾਂ ਨੂੰ ਨਵੀਂ
ਰਣਨੀਤੀ ਬਣਾਉਣੀ ਪਈ। ਸੈਮਸੰਗ ਕੁਝ ਮਹੀਨੇ ਪਹਿਲਾਂ ਭਾਰਤ ਦੇ ਸਮਾਰਟਫੋਨ ਬਜ਼ਾਰ ਅਤੇ ਮਹਿੰਗੇ ਹੈਡਸੈੱਟ ਸ਼੍ਰੇਣੀ 'ਚ ਨੰਬਰ ਵਨ ਦੀ ਹੈਸਿਅਤ ਗਵਾ ਚੁੱਕਾ ਸੀ। ਕੋਹ ਬਜ਼ਾਰ ਦੇ ਬਦਲਦੇ ਹਾਲਾਤ ਮੁਤਾਬਕ ਕੰਪਨੀ ਨੂੰ ਢਾਲਣ ਦੀ
ਅਹਿਮੀਅਤ ਸਮਝਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਇਸ ਸਮੇਂ ਇਕ ਝਪਕੀ ਲੈਣਾ ਵੀ ਕੰਪਨੀ ਦੇ ਵਜੂਦ ਲਈ ਭਾਰੀ ਪੈ ਸਕਦਾ

ਹੈ। ਉਹ ਹਾਰ ਮੰਨਣ ਵਾਲੇ ਨਹੀਂ ਸਨ।

ਸੈਮਸੰਗ ਨੂੰ ਕਰੀਬ 1 ਸਾਲ ਪਹਿਲਾਂ ਮਹਿੰਗੇ ਸਮਾਰਟ ਫੋਨ ਬਜ਼ਾਰ ਵਿਚ ਚੀਨ ਦੀ ਵਨਪਲੱਸ ਨੇ ਪਿੱਛੇ ਛੱਡ ਦਿੱਤਾ ਸੀ। ਪਰ ਦੱਖਣੀ ਕੋਰਿਆ ਦੀ ਇਹ ਕੰਪਨੀ ਇਕ ਵਾਰ ਫਿਰ ਨੰਬਰ ਵਨ ਬਣ ਗਈ ਹੈ। ਸੈਮਸੰਗ ਹਰੇਕ ਕੀਮਤ ਸ਼੍ਰੇਣੀ ਵਾਲੇ ਫੋਨ ਵੇਚਦੀ ਹੈ। ਵਿਸ਼ਲੇਸ਼ਕ ਫਰਮ ਕਾਊਂਟਰ ਪੁਆਇੰਟ ਰਿਸਰਚ ਦੇ ਮੁਤਾਬਕ ਮਾਰਚ ਤਿਮਾਹੀ 'ਚ ਸੈਮਸੰਗ ਨੇ ਮਹਿੰਗੇ ਹੈਂਡਸੈੱਟ ਦੀ ਸ਼੍ਰੇਣੀ ਵਿਚ ਫਿਰ ਤੋਂ ਆਪਣਾ ਦਬਦਬਾ ਕਾਇਮ ਕਰ ਲਿਆ ਹੈ। ਇਸ ਤੋਂ ਪਹਿਲਾਂ ਸੈਮਸੰਗ ਨੂੰ ਤਿੰਨ ਤਿਮਾਹੀਆਂ ਤੱਕ ਨੰਬਰ 1 ਦੀ ਕੁਰਸੀ ਤੱਕ ਪਹੁੰਚਣ ਲਈ ਸੰਘਰਸ਼ ਕਰਨਾ ਪਿਆ ਸੀ। ਸੈਮਸੰਗ ਕਿਸੇ ਸਮੇਂ ਮਹਿੰਗੇ ਹੈਂਡਸੈੱਟ ਬਜ਼ਾਰ 'ਚ ਚੋਟੀ ਦੀ ਕੰਪਨੀ ਸੀ ਪਰ ਜੂਨ 2018 'ਚ ਵਨਪਲੱਸ ਨੇ ਉਸਨੂੰ ਪਿੱਛੇ ਛੱਡ ਦਿੱਤਾ। ਉਸ ਸਮੇਂ ਚੀਨੀ ਕੰਪਨੀ ਦੀ ਹਿੱਸੇਦਾਰੀ 40 ਫੀਸਦੀ ਸੀ। ਇਸ ਸਮੇਂ ਤੋਂ ਬਾਅਦ ਸੈਮਸੰਗ ਦੀ ਬਜ਼ਾਰ ਹਿੱਸੇਦਾਰੀ 20 ਤੋਂ 35 ਫੀਸਦੀ ਦੇ ਵਿਚਕਾਰ ਰਹੀ ਸੀ। ਦਸੰਬਰ 2018 'ਚ ਕੰਪਨੀ ਵਨਪਲੱਸ ਅਤੇ ਐਪਲ ਦੇ ਬਾਅਦ ਤੀਜੇ ਸਥਾਨ 'ਤੇ ਆ ਗਈ। ਉਸ ਦੌਰਾਨ ਐਪਲ ਨੇ ਨਵੇਂ ਆਈਫੋਨ ਦੇ ਨਾਲ 26 ਫੀਸਦੀ ਬਜ਼ਾਰ ਹਿੱਸੇਦਾਰੀ 'ਤੇ ਕਬਜ਼ਾ ਕਰ ਲਿਆ ਸੀਕਾਊਂਟਰ ਪੁਆਇੰਟ ਰਿਸਰਚ ਨੇ ਅਜੇ ਪਿਛਲੀ ਤਿਮਾਹੀ ਦੇ ਸਮਾਰਟਫੋਨ ਬਜ਼ਾਰ ਹਿੱਸੇਦਾਰੀ ਦੇ ਅੰਕੜੇ ਜਾਰੀ ਨਹੀਂ ਕੀਤੇ ਪਰ 30 ਹਜ਼ਾਰ ਰੁਪਏ ਤੋਂ ਜ਼ਿਆਦਾ ਕੀਮਤ ਵਾਲੀ ਸ਼੍ਰੇਣੀ 'ਚ ਸੈਮਸੰਗ ਦੀ ਹਿੱਸੇਦਾਰੀ ਕਰੀਬ 40 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮਾਰਚ ਦੀ ਸ਼ੁਰੂਆਤ ਵਿਚ ਭਾਰਤੀ ਬਜ਼ਾਰ ਵਿਚ ਉਤਾਰੇ ਗਏ ਗੈਲੇਕਸ ਐਸ10 ਨੇ ਸੈਮਸੰਗ ਨੂੰ ਪਹਿਲੇ ਸਥਾਨ 'ਤੇ ਪਹੁੰਚਾਇਆ। ਇਸ ਵਾਰ ਕੰਪਨੀ ਨੇ ਤਿੰਨ ਮਹਿੰਗੇ ਫੋਨ ਬਜ਼ਾਰ ਵਿਚ ਉਤਾਰੇ ਜਦੋਂਕਿ ਇਸ ਤੋਂ ਪਹਿਲਾਂ ਉਸਨੇ ਗੈਲੇਕਸੀ ਐਸ-ਸੀਰੀਜ਼ ਦੇ ਦੋ ਹੈਂਡਸੈੱਟ ਉਤਾਰੇ ਸਨ। ਗੈਲੇਕਸੀ ਐਸ10 ਅਤੇ ਐਸ10 ਪਲੱਸ ਕਰੀਬ ਇਰ ਦਹਾਕੇ ਪੁਰਾਣੀ ਸੀਰੀਜ਼ ਦਾ ਅਪਗ੍ਰੇਡ ਸਨ। ਕੰਪਨੀ ਨੇ ਮਹਿੰਗੇ ਸਮਾਰਟਫੋਨ ਬਜ਼ਾਰ 'ਚ ਹੇਠਲੀ ਸ਼੍ਰੇਣੀ ਦੇ ਉਪਭੋਗਤਾਵਾਂ ਨੂੰ ਆਕਰਸ਼ਿਤ ਕ

ਰਨ ਲਈ ਗੈਲੇਕਸੀ ਐਸ10ਈ ਉਤਾਰਿਆ ਜਿਹੜਾ ਕਿ ਸਸਤਾ ਅਤੇ ਛੋਟਾ ਹੈਂਡਸੈੱਟ ਹੈ।

ਐਸ-10 ਸੀਰੀਜ਼ ਦੇ ਮੋਬਾਇਲ ਨੇ ਬਜ਼ਾਰ 'ਚ ਆਉਂਦੇ ਹੀ ਧੂਮ ਮਚਾ ਦਿੱਤੀ ਅਤੇ ਉਪਭੋਗਤਾਵਾਂ ਨੇ ਇਸ ਨੂੰ ਹੱਥੋ-ਹੱਥ ਖਰੀਦਿਆ। ਦੁਨੀਆ ਭਰ 'ਚ ਕੰਪਨੀ ਨੂੰ ਇਸ ਤੋਂ ਚੰਗੀ ਕਮਾਈ ਹੋ ਰਹੀ ਹੈ। ਉਨ੍ਹਾਂ ਨੇ ਕਿਹਾ, 'ਭਾਰਤ ਦੇ 500 ਤੋਂ ਜ਼ਿਆਦਾ ਇੰਜੀਨੀਅਰਾਂ ਨੇ ਕਾਫੀ ਮਿਹਨਤ ਕੀਤੀ ਅਤੇ ਗੈਲੇਕਸੀ ਐਸ10 ਅਤੇ ਐਸ10 ਪਲੱਸ 'ਚ ਸੁਪਰਲੇਟਿਵ ਕੈਮਰੇ ਦਾ ਡਿਜ਼ਾਈਨ ਤਿਆਰ ਕੀਤਾ।'  ਈ ਪੇਪਰ
VIEW ALL

  ਲਾਈਵ ਰੇਡੀਓ

  ਇਸ਼ਤਿਹਾਰ