13 ਸਾਲ ਬਾਅਦ ਫਿਲਮੀ ਦੁਨੀਆ ‘ਚ ਵਾਪਸੀ ਕਰੇਗੀ Shilpa Shetty

  ਬਾਲੀਵੁੱਡ ਫ਼ਿਲਮ ਇੰਡਸਟਰੀ ਦੀ ਸਲੀਮ ਫਿੱਟ ਅਤੇ ਬੋਲਡ ਅਦਾਕਾਰਾ ਸ਼ਿਲਪਾ ਸ਼ੈਟੀ ਇੱਕ ਵਾਰ ਫ਼ਿਰ ਚਰਚਾ ‘ਚ ਬਣੀ ਹੋਈ ਹੈ । ਸ਼ਿਲਪਾ ਦੇ ਫੈਨਜ਼ ਦੀ ਗਿਣਤੀ ਲੱਖਾਂ ਅਤੇ ਕਰੋੜਾਂ ਦੇ ਵਿੱਚ ਹੈ । ਫੈਨਜ਼ ਇਨ੍ਹਾਂ ਦੀ ਹੌਟ ਲੁੱਕ ਅਤੇ ਐਕਟਿੰਗ ਨੂੰ ਕਾਫ਼ੀ ਪਸੰਦ ਕਰਦੇ ਹਨ । ਸ਼ਿਲਪਾ ਅਕਸਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੀ ਹੈ । ਉਹ ਆਪਣੀ ਹਰ ਨਵੀਂ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ । ਫੈਨਜ਼ ਸ਼ਿਲਪਾ ਦੀ ਹਰ ਇੱਕ ਯੋਗਾ ਵੀਡੀਓ ਨੂੰ ਵੀ ਫ਼ੋੱਲੋ ਕਰਦੇ ਹਨ । ਦੱਸ ਦੇਈਏ ਕਿ 13 ਸਾਲ ਬਾਅਦ ਇਹ ਅਦਾਕਾਰਾ ਫ਼ਿਰ ਤੋਂ ਬਾਲੀਵੁੱਡ ਫ਼ਿਲਮਾਂ ‘ਚ ਵਾਪਸੀ ਕਰ ਰਹੀ ਹੈ । ਜਾਣਕਾਰੀ ਲਈ ਦੱਸ ਦੇਈਏ ਕਿ ਸ਼ਿਲਪਾ ਸ਼ੈਟੀ ਆਪਣੀ ਨਵੀਂ ਫਿਲਮ ‘ਨਿਕੰਮਾ ‘ ਲੈ ਕੇ ਆ ਰਹੀ ਹੈ ਇਸ ਫਿਲਮ ਦੇ ਡਾਇਰੈਕਟਰ ਸ਼ੱਬੀਰ ਖਾਨ ਹੈ । ਇਹ ਫਿਲਮ ਦਾ ਸੋਨੀ ਪਿਕਚਰਸ ਬੈਨਰ ਦੇ ਹੇਠ ਬਣੀ ਹੈ । ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ । ਇਹ ਫ਼ਿਲਮ 2020 ‘ਚ ਰਿਲੀਜ਼ ਹੋਵੇਗੀ । ਇਸ ਫਿਲਮ ‘ਚ ਸ਼ਿਲਪਾ ਦੇ ਨਾਲ ਅਦਾਕਾਰ ਸਮੀਰ ਸੋਨੀ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ । ਫਿਲਮ ‘ਚ ਸ਼ਿਲਪਾ ਦੇ ਕਿਰਦਾਰ ਦਾ ਨਾਂ ਅਵਨੀ ਹੈ । ਫਿਲਮ ਵਿੱਚ ਸਮੀਰ ਸੋਨੀ -ਸ਼ਿਲਪਾ ਦੇ ਪਤੀ ਦਾ ਕਿਰਦਾਰ ਨਿਭਾਉਣਗੇ । ਅਦਾਕਾਰ ਅਭਿਮਨਿਊ ਨੇ ਸ਼ਿਲਪਾ ਸ਼ੈਟੀ ਦੇ ਵਾਰੇ ਗੱਲ ਕਰਦੇ ਕਿਹਾ ‘ਮੈਂ ਸ਼ਿਲਪਾ ਨੂੰ ਕਾਫ਼ੀ ਫੰਕਸ਼ਨਜ਼ ਵਿੱਚ ਮਿਲਿਆ ਹਾਂ, ਜਿਸ ‘ਚ ਉਹਨਾਂ ਦੇ ਘਰ ਹੋਇਆ ਗਣਪਤੀ ਫੰਕਸ਼ਨ ਹੈ , ਉਹਨਾਂ ਨੇ ਕਿਹਾ ,’ਮੈਂ ਸ਼ਿਲਪਾ ਦੇ ਨਾਲ ਕਮ ਕਰਨ ਦਾ ਇੰਤਜ਼ਾਰ ਕਰ ਰਿਹਾ ਹਾਂ , ਉਹ ਬਹੁਤ ਚੁਲਬੁਲੀ ਅਤੇ ਜਿੰਦਾ ਦਿਲ ਇਨਸਾਨ ਹੈ , ਉਹਨਾਂ ਨਾਲ ਕਮ ਕਰਨ ਵਿੱਚ ਕਾਫ਼ੀ ਮਜ਼ਾ ਆਉਣ ਵਾਲਾ ਹੈ ।  ਈ ਪੇਪਰ
VIEW ALL

  ਲਾਈਵ ਰੇਡੀਓ

  ਇਸ਼ਤਿਹਾਰ