ਸੋਸ਼ਲ ਮੀਡੀਆ ‘ਤੇ ਫੈਨਜ਼ ਤੋਂ ਮੰਗੀ ਸ੍ਵਰਾ ਭਾਸਕਰ ਨੇ ਮੁਆਫ਼ੀ

  Swara Apologies Social Media Say Sorry : ਬਾਲੀਵੁੱਡ ਅਦਾਕਾਰਾ ਸ੍ਵਰਾ ਭਾਸਕਰ ਆਏ ਦੀ ਲਾਇਮਲਾਈਟ ‘ਚ ਬਣੀ ਰਹਿੰਦੀ ਹੈ । ਸਵਾਰ ਦੇ ਫੈਨਜ਼ ਦੀ ਗਿਣਤੀ ਲੱਖਾਂ -ਕਰੋੜਾਂ ਵਿੱਚ ਹੈ । ਦੱਸ ਦੇਈਏ ਕਿ ਸ੍ਵਰਾ ਭਾਸਕਰ ਦਾ ਇੱਕ ਟਵੀਟ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈਂ । ਵਾਇਰਲ ਟਵੀਟ ਦੇ ਚਲਦੇ ਉਹ ਫੈਨਜ਼ ਵਲੋਂ ਕਾਫੀ ਟ੍ਰੋਲ ਵੀ ਕੀਤੀ ਜਾ ਰਹੀ ਹੈ । ਹਾਲ ਹੀ ‘ਚ ਸ੍ਵਰਾ ਭਾਸਕਰ ਦਾ ਇੱਕ ਟਵੀਟ ਫੈਨਜ਼ ਦਾ ਧਿਆਨ ਆਪਣੀ ਵੱਲ ਖਿੱਚ ਰਿਹਾ ਹੈ । ਇਸ ਟਵੀਟ ‘ਚ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਫੈਨਜ਼ ਤੋਂ ਮੁਆਫ਼ੀ ਮੰਗੀ ਹੈ । ਅਦਾਕਾਰਾ ਸ੍ਵਰਾ ਦੇ ਇਸ ਟਵੀਟ ਨੂੰ ਰਿਟਵੀਟ ਕਰਦੇ ਹੋਏ ‘ਐਡਵੋਕੇਟ ਸੋਮਸ਼ੇਖਰ ਸੁੰਦਰਸੇਨ ‘ਨੇ ਲਿਖਿਆ ,”ਇਹ ਆਕਰਸ਼ਕ ਹੈ । ਐਡਵੋਕੇਟ ਦੇ ਇਸ ਟਵੀਟ ਦਾ ਜਵਾਬ ਦਿੰਦੇ ਅਦਾਕਾਰਾ ਸ੍ਵਰਾ ਭਾਸਕਰ ਨੇ ਲਿਖਿਆ ,”ਕਿਰਪੀਆਂ ਮੈਨੂੰ ਮਾਫ਼ ਕਰੋ ”। ਫੈਨਜ਼ ਵਲੋਂ ਇਸ ਟਵੀਟ ਨੂੰ ਕਾਫੀ ਕੰਮੈਂਟ ਵੀ ਮਿੱਲ ਰਹੇ ਹਨ ।ਅਦਾਕਾਰਾ ਸ੍ਵਰਾ ਭਾਸਕਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਪਣੀ ਨਵੀ ਫਿਲਮ ‘ਸ਼ੀਅਰ ਕੋਰਮਾ’ ‘ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ । ਇਸ ਫਿਲਮ ‘ਚ ਉਹਨਾਂ ਨਾਲ ਅਦਾਕਾਰਾ ਦੀਵੀਆ ਦੱਤਾ ਅਤੇ ਸ਼ਬਾਨਾ ਆਜ਼ਮੀ ਵੀ ਨਜ਼ਰ ਆਉਂਗੀ । ਦੱਸ ਦੇਈਏ ਕਿ ਇਨ੍ਹੀ ਦਿਨੀ ਅਦਾਕਾਰਾ ਆਪਣੀ ਫਿਲਮ ਦੀ ਸ਼ੂਟਿੰਗ ‘ਚ ਕਾਫੀ ਵਿਅਸਥ ਹਨ । ਸ੍ਵਰਾ ਭਾਸਕਰ ਨੇ ਆਪਣੀ ਖ਼ੂਬਸੂਰਤ ਐਕਟਿੰਗ ਦੇ ਨਾਲ ਫੈਨਜ਼ ਦੇ ਦਿਲਾਂ ‘ਚ ਅਹੀਮ ਜਗ੍ਹਾ ਬਣਾ ਲਈ ਹੈ ।ਅਦਾਕਾਰਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਇਸ ਫਿਲਮ ਦੇ ਡਾਇਰੈਕਟਰ ‘ਫ਼ਰਾਜ਼ ਅਲੀ ਅੰਸਾਰੀ’ ਹਨ । ਇਸ ਫਿਲਮ 2020 ‘ਚ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ । ਉਮੀਦ ਹੈ ਕਿ ਫੈਨਜ਼ ਨੂੰ ਅਦਾਕਰਾ ਸਵਾਰ ਭਾਸਕਰ ਦੀ ਇਹ ਫਿਲਮ ਕਾਫੀ ਪਸੰਦ ਆਵੇਗੀ ।  ਈ ਪੇਪਰ
VIEW ALL

  ਲਾਈਵ ਰੇਡੀਓ

  ਇਸ਼ਤਿਹਾਰ