ਅਜਿਹੀਆਂ ਮਹਿੰਗੀਆਂ ਚੀਜਾਂ ਦੀ ਸ਼ੌਕੀਨ ਹੈ ਨੀਤਾ ਅੰਬਾਨੀ, ਜਾਣੋ Life Style ਬਾਰੇ

  ਅੰਬਾਨੀ ਪਰਿਵਾਰ ਨੂੰ ਕੌਣ ਨਹੀਂ ਜਾਣਦਾ, ਜਿੱਥੇ ਉਹ ਆਪਣੇ ਬਿੱਜਨੈੱਸ ਨੂੰ ਲੈ ਕੇ ਕਾਫੀ ਫੇਮਸ ਹਨ ਤਾਂ ਉੱਥੇ ਹੀ ਉਹਨਾਂ ਦੇ ਪਰਿਵਾਰ ਦੇ ਲਾਈਵ ਸਟਾਈਲ ਦੀ ਗੱਲ ਕਰੀਏ ਤਾਂ ਉਹ ਵੀ ਕਾਫੀ ਸੁਰਖੀਆਂ ‘ਚ ਬਣਿਆ ਰਹਿੰਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਨੀਤਾ ਅੰਬਾਨੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਹੀ ਆਪਣੇ ਲਾਈਫ ਸਟਾਈਲ ਲਈ ਜਾਣੀ ਜਾਂਦੀ ਹੈਅੱਜ ਅਸੀ ਤੁਹਾਨੂੰ ਇਸ ਖਬਰ ‘ਚ ਨੀਤਾ ਅੰਬਾਨੀ ਦੀਆਂ ਉਹਨਾਂ ਮਹਿੰਗੀਆਂ ਕੁਝ ਚੀਜਾ ਬਾਰੇ ਦੱਸਾਂਗੇ ਜਿਸ ਬਾਰੇ ਸ਼ਾਇਦ ਹੀ ਤੁਸੀ ਜਾਣਦੇ ਹੋਵੋਗੇ। ਨੀਤਾ ਅੰਬਾਨੀ ਆਪਣੀ ਸਵੇਰ ਦੀ ਚਾਹ ਦੀ ਸ਼ੁਰੂਆਤ ਜਾਪਾਨ ਦੇ ਸਭ ਤੋਂ ਪੁਰਾਣੇ ਕ੍ਰੋਕਰੀ ਬ੍ਰੈਂਡ ਨੋਕਰਟੇਕ ਕੱਪ ਦੀ ਚਾਹ ਤੋਂ ਕਰਦੀ ਹੈ। ਜਿਸ ਦੀ ਕੀਮਤ ਤਿੰਨ ਲੱਖ ਰੁਪਏ ਪ੍ਰਤੀ ਚਾਹ ਹੈ। ਜੇਕਰ ਗੱਲ ਕਰੀਏ ਉਹਨਾਂ ਦੀਆਂ ਲਿਪਸਟਿਕਸ ਕਲੈਕਸ਼ਨ ਦੀ ਤਾਂ ਉਹ ਸੋਨੇ ਤੇ ਚਾਂਦੀ ਦੀਆਂ ਬਣੀਆਂ ਹੋਈਆਂ ਹੁੰਦੀਆਂ ਹਨ। ਜਿਹਨਾਂ ਦੀ ਕੀਮਤ ਚਾਲੀ ਲੱਖ ਤੋਂ ਵੀ ਜ਼ਿਆਦਾ ਹੁੰਦੀ ਹੈ। ਨੀਤਾ ਅੰਬਾਨੀ ਗਰਮੀਆਂ ‘ਚ ਜਿੰਮੀ ਚੂ ਵਰਗੇ ਬ੍ਰੈਂਡਸ ਦੇ ਜੁੱਤੇ ਪਾਉਂਦੀ ਹੈ। ਜਿਸ ਦੀ ਕੀਮਤ ਦਸ ਲੱਖ ਤੋਂ ਜ਼ਿਆਦਾ ਹੈ। ਨੀਤਾ ਅੰਬਾਨੀ ਆਪਣੀ ਸਾੜੀ ਕਰਕੇ ਕਾਫੀ ਫੇਮਸ ਹੈ, ਉਹ ਆਪਣੀ ਅੱਠ ਕਿੱਲੋਂ ਦੀ ਸਾੜੀ ਕਰਕੇ ਕਾਫੀ ਸੁਰਖੀਆਂ ‘ਚ ਰਹਿੰਦੀ ਹੈ,ਜਿਹਨਾਂ ਦੀ ਕੀਮਤ ਦਸ ਲੱਖ ਤੋਂ ਜ਼ਿਆਦਾ ਹੈ। ਗੱਲ ਕਰੀਏ ਉਹਨਾਂ ਦੇ ਬੈਗਸ ਦੇ ਬ੍ਰੈਡਸ ਦੀ ਤਾਂ ਉਹਨਾਂ ਦੇ ਇੱਕ ਬੈਗ ਦੀ ਕੀਮਤ ਚਾਰ ਲੱਖ ਤੋਂ ਜ਼ਿਆਦਾ ਹੈ। ਨੀਤਾ ਅੰਬਾਨੀ ਕੋਲ ਬੁਲਗਾਰੀ, ਗੂਚੀ ਆਦਿ ਕਲੈਕਸ਼ਨ ਦੀਆਂ ਘੜੀਆਂ ਹਨ। ਜਿਹਨਾਂ ਚੋਂ ਇੱਕ ਘੜੀ ਦੀ ਕੀਮਤ ਇੱਕ ਲੱਖ ਤੋਂ ਜ਼ਿਆਦਾ ਹੈ। ਨੀਤਾ ਅੰਬਾਨੀ ਨੂੰ ਪੁਰਾਣੇ ਜਮਾਨੇ ਦੇ ਸੋਨੇ ਦੇ ਗਹਿਣਿਆਂ ਨਾਲ ਬਹੁਤ ਪਿਆਰ ਹੈ ਤੇ ਉਹਨਾਂ ਦੀ ਫੇਵਰਟ ਹੀਰੇ ਦੀ ਰਿੰਗ ਹੈ ਜੋ ਕਿ ਮੁਕੇਸ਼ ਅੰਬਾਨੀ ਦੁਆਰਾ ਹੀ ਦਿੱਤੀ ਗਈ ਹੈ।ਜਿਸ ਦੀ ਕੀਮਤ ਪੰਦਰਾ ਕਰੋੜ ਤੋਂ ਜ਼ਿਆਦਾ ਹੈ। ਜੀ ਹਾਂ ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਨੀਤਾ ਅੰਬਾਨੀ ਦੇ ਅਜਿਹੇ ਕਈ ਤਰ੍ਹਾਂ ਦੇ ਹੋਰ ਸ਼ੌਕ ਨੇ ਜੋ ਕਿ ਕਾਫੀ ਲਗਜ਼ਰੀ ਹਨ। ਗੱਲ ਕੀਤੀ ਜਾਏ ਇਹਨਾਂ ਦੇ ਪੂਰੇ ਪਰਿਵਾਰ ਦੀ ਤਾਂ ਉਹ ਕਾਫੀ ਲਗਜ਼ਰੀ ਜ਼ਿੰਗਦੀ ਬਿਤਾਉਂਦੇ ਹਨ ਜਿਸ ਨੂੰ ਕਦੇ ਕੋਈ ਆਮ ਆਦਮੀ ਸੋਚ ਵੀ ਨਹੀਂ ਸਕਦਾ।  ਈ ਪੇਪਰ
VIEW ALL

  ਲਾਈਵ ਰੇਡੀਓ

  ਇਸ਼ਤਿਹਾਰ