ਰਾਸ਼ਟਰਪਤੀ ਕੋਵਿੰਦ ਦਾ ਜਹਾਜ਼ ਹੋਇਆ ਖਰਾਬ, 3 ਘੰਟਿਆਂ ਲਈ ਜ਼ਿਊਰਿਖ ’ਚ ਫਸੇ

  ਨਵੀਂ ਦਿੱਲੀ: ਭਾਰਤ ਦੀ ਸਰਕਾਰੀ ਏਅਰਲਾਈਨਜ਼ ਏਅਰ ਇੰਡੀਆ ਜੋ ਮੌਜੂਦਾ ਸਮੇਂ ਵਿੱਚ ਘਾਟੇ ਵਿੱਚ ਚੱਲ ਰਹੀ ਹੈ । ਇਸ ਏਅਰਲਾਈਨ ਦੇ ਘਾਟੇ ਦਾ ਕਾਰਨ ਉਸਦੇ ਪ੍ਰਬੰਧਕਾਂ ਤੋਂ ਇਲਾਵਾ ਉਸ ਦੀ ਸੇਵਾ ਵੀ ਹੈ । ਇਸ ਮਾਮਲੇ ਵਿੱਚ ਆਮ ਹਵਾਈ ਯਾਤਰੀਆਂ ਦੀ ਤਾਂ ਛੱਡੋ, ਦੇਸ਼ ਦੇ ਪਹਿਲੇ ਨਾਗਰਿਕ ਰਾਮਨਾਥ ਕੋਵਿੰਦ ਨੂੰ ਵੀ ਏਅਰ ਇੰਡੀਆ ਦੇ ਬੋਇੰਗ ਹਵਾਈ ਜਹਾਜ਼ ਵਿੱਚ ਆਏ ਤਕਨੀਕੀ ਨੁਕਸ ਕਾਰਨ ਤਿੰਨ ਘੰਟੇ ਦੇਰੀ ਨਾਲ ਉਡਾਣ ਭਰਨੀ ਪਈ ।ਦਰਅਸਲ, ਰਾਸ਼ਟਰਪਤੀ ਐਤਵਾਰ ਨੂੰ ਏਅਰ ਇੰਡੀਆ ਦੇ ਹਵਾਈ ਜਹਾਜ਼ ਰਾਹੀਂ ਜ਼ਿਊਰਿਖ ਤੋਂ ਸਲੋਵਾਨੀਆ ਲਈ ਉਡਾਣ ਭਰਨ ਵਾਲੇ ਸਨ । ਦੱਸ ਦੇਈਏ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਤਿੰਨ ਦੇਸ਼ਾਂ ਦੀ ਯਾਤਰਾ ‘ਤੇ ਹਨ । ਜਿਸਦੇ ਚਲਦਿਆਂ ਉਨ੍ਹਾਂ ਨੇ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਸਲੋਵਾਨੀਆ ਜਾਣਾ ਸੀ ।ਉਡਾਣ ਤੋਂ ਥੋੜਾ ਸਮਾਂ ਪਹਿਲਾਂ ਬੋਇੰਗ ਹਵਾਈ ਜਹਾਜ਼ ਵਿੱਚ ਤਕਨੀਕੀ ਨੁਕਸ ਬਾਰੇ ਜਾਣਕਾਰੀ ਮਿਲੀ ।ਜਿਸ ਤੋਂ ਬਾਅਦ ਏਅਰ ਇੰਡੀਆ ਦੇ ਇੰਜੀਨੀਅਰਾਂ ਨੇ ਪਤਾ ਲਗਾਇਆ ਕਿ ਹਵਾਈ ਜਹਾਜ਼ ਵਿੱਚ ਰਡਰ ਫ਼ਾੱਲਟ ਆ ਗਿਆ ਹੈ । ਜਿਸ ਨੂੰ ਠੀਕ ਕਰਨ ਵਿੱਚ ਤਿੰਨ ਘੰਟਿਆਂ ਦਾ ਸਮਾਂ ਲੱਗਿਆ । ਜਿਸ ਤੋਂ ਬਾਅਦ ਰਾਸ਼ਟਰਪਤੀ ਨੇ ਸਲੋਵਾਨੀਆ ਲਈ ਉਡਾਣ ਭਰੀ ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਤਿੰਨ ਦੇਸ਼ਾਂ ਆਈਸਲੈਂਡ, ਸਵਿਟਜ਼ਰਲੈਂਡ ਤੇ ਸਲੋਵਾਨੀਆ ਦੀ ਯਾਤਰਾ ‘ਤੇ ਹਨ । ਫ਼ਿਲਹਾਲ ਉਹ ਦੋ ਦੇਸ਼ਾਂ ਦੀ ਯਾਤਰਾ ਕਰ ਕੇ ਅੰਤ ਸਲੋਵੇਨੀਆ ਜਾਣ ਵਾਲੇ ਸਨ, ਜਿੱਥੇ ਉਨ੍ਹਾਂ ਦੇ ਹਵਾਈ ਜਹਾਜ਼ ਵਿੱਚ ਖ਼ਰਾਬੀ ਦੀ ਸੂਚਨਾ ਮਿਲੀ । ਸਲੋਵਾਨੀਆ ਦੀ ਯਾਤਰਾ ਤੋਂ ਬਾਅਦ 17 ਸਤੰਬਰ ਨੂੰ ਰਾਸ਼ਟਰਪਤੀ ਵਤਨ ਆ ਜਾਣਗੇ ।  ਈ ਪੇਪਰ
VIEW ALL

  ਲਾਈਵ ਰੇਡੀਓ

  ਇਸ਼ਤਿਹਾਰ