‘ਅੱਜ ਤਾਂ ਕਿਤੇ ਵੱਧ ਖਤਰਨਾਕ ਨੇ ਰਾਵਣ’

  ਕੈਲਗਰੀ – ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਅਕਤੂਬਰ ਮਹੀਨੇ ਦੀ ਇਕੱਤਰਤਾ, ਇਸ ਮਹੀਨੇ ਦੇ ਤੀਜੇ ਸ਼ਨੀਵਾਰ, ਜੈਂਸਿਸ ਸੈਂਟਰ ਵਿਖੇ, ਮੈਂਬਰਾਂ ਦੇ ਭਰਵੇਂ ਇਕੱਠ ਵਿੱਚ- ਡਾ. ਰਾਜਵੰਤ ਕੌਰ ਮਾਨ, ਗੁਰਚਰਨ ਥਿੰਦ ਅਤੇ ਗੁਰਦੀਸ਼ ਕੌਰ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ- ਜਿਸ ਵਿੱਚ ਕਈ ਅਹਿਮ ਵਿਚਾਰਾਂ ਕੀਤੀਆਂ ਗਈਆਂ।
ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ, ਸਕੱਤਰ ਗੁਰਦੀਸ਼ ਕੌਰ ਗਰੇਵਾਲ ਨੇ, ਕੁਝ ਸ਼ੋਕ ਮਤੇ ਪੇਸ਼ ਕੀਤੇ। ਜਿਸ ਵਿੱਚ- ਹਰਚਰਨ ਬਾਸੀ ਦੇ ਵੱਡੇ ਭੈਣ ਜੀ, ਹਰਜੀਤ ਕੌਰ ਸੰਧੂ ਦੇ ਜੀਵਨ ਸਾਥੀ, ਮਨਜੀਤ ਕੌਰ ਬਾਜਵਾ ਦੇ ਸਪੁੱਤਰ ਦੇ ਅਕਾਲ ਚਲਾਣੇ ਸਮੇਤ- ਅੰਮ੍ਰਿਤਸਰ ਰੇਲ ਹਾਦਸੇ ਵਿੱਚ ਮਰਨ ਵਾਲੇ ਸਮੂਹ ਵਿਅਕਤੀਆਂ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਹੋਇਆਂ, ਸਭਾ ਵਲੋਂ ਇੱਕ ਮਿੰਟ ਦੀ ਚੁੱਪ ਧਾਰ ਕੇ, ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਗੁਰਚਰਨ ਥਿੰਦ ਨੇ ਅਗਲੇ ਮਹੀਨੇ, 18 ਨਵੰਬਰ, ਦਿਨ ਐਤਵਾਰ ਨੂੰ ‘ਘਰੇਲੂ ਹਿੰਸਾ’ ਨੂੰ ਸਮਰਪਿਤ ਹੋਣ ਵਾਲੇ ਸਲਾਨਾ ਸਮਾਗਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ- ਇਹ ਸਮਾਗਮ-‘ਲੋਕੀਂ ਕੀ ਕਹਿਣਗੇ’ ਦੇ ਬੈਨਰ ਹੇਠ, ਵਾਈਟਹੌਰਨ ਕਮਿਊਨਿਟੀ ਹਾਲ ਵਿੱਚ, ਬਾਅਦ ਦੁਪਹਿਰ, ਡੇੜ ਤੋਂ ਸਾਢੇ ਚਾਰ ਵਜੇ ਤੱਕ ਹੋਏਗਾ। ਇਸ ਵਿੱਚ ਚਾਰ ਸਮਾਜਿਕ ਵਿਸ਼ਿਆਂ- ਵਿਆਹ ਸ਼ਾਦੀਆਂ, ਨਸ਼ੇ, ਘਰੇਲੂ ਹਿੰਸਾ ਤੇ ਮਾਨਸਿਕ ਸੇਹਤ- ਤੇ ਖੁਲ੍ਹੀ ਵਿਚਾਰ ਚਰਚਾ ਹੋਵੇਗੀ, ਜਿਸ ਲਈ ਇਹਨਾਂ ਵਿਸ਼ਿਆਂ ਦੇ ਮਾਹਿਰਾਂ ਨੂੰ ਸੱਦਾ ਪੱਤਰ ਦਿੱਤੇ ਜਾ ਚੁੱਕੇ ਹਨ। ਸੋ ਸਮੂਹ ਮੈਂਬਰਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਹੋਇਆਂ, ਉਹਨਾਂ ਨੂੰ ਪਰਿਵਾਰਾਂ ਸਮੇਤ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ।  ਈ ਪੇਪਰ
VIEW ALL

  ਲਾਈਵ ਰੇਡੀਓ

  ਇਸ਼ਤਿਹਾਰ