ਸੁਰੱਖਿਆ ਏਜੰਸੀਆਂ ਨੂੰ ਭਾਜੜਾਂ, ਬੱਸ 'ਚੋਂ ਮਿਲਿਆ 17 ਕਿੱਲੋ ਪਾਊਡਰ, RDX ਹੋਣ ਦਾ ਸ਼ੱਕ

  ਜੰਮੂ ਜੰਮੂ: ਕਸ਼ਮੀਰ ਪੁਲਿਸ ਤੇ ਫੌਜ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਨੇ ਮੰਗਲਵਾਰ ਨੂੰ ਇਕ ਬੱਸ ਵਿਚੋਂ ਕਰੀਬ 17 ਕਿਲੋ ਸ਼ੱਕੀ ਪਾਊਡਰ ਬਰਾਮਦ ਕੀਤਾ ਹੈ। ਇਸ ਦੇ ਆਰਡੀਐਕਸ ਜਾਂ ਗਨ ਪਾਊਡਰ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਟੀਮ ਮੁਤਾਬਕ ਉਨ੍ਹਾਂ ਨੂੰ ਇਸ ਸਬੰਧ ਵਿੱਚ ਖੁਫੀਆ ਜਾਣਕਾਰੀ ਮਿਲੀ ਸੀ ਜਿਸ 'ਤੇ ਐਸਓਜੀ ਨੇ ਸਾਂਝੀ ਕਾਰਵਾਈ ਕੀਤੀ। ਇਹ ਬੱਸ ਐਮਐਲਏ ਹੋਸਟਲ ਦੇ ਪਿੱਛੇ ਖੜੀ ਸੀ।


ਐਸਓਜੀ ਦੇ ਮੁਤਾਬਕ ਬੱਸ ਕਠੂਆ ਦੇ ਬਿਲਾਵਰ ਤੋਂ ਆ ਰਹੀ ਸੀ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ 15 ਤੋਂ 17 ਕਿਲੋ ਸ਼ੱਕੀ ਪਾਊਡਰ ਮਿਲਿਆ। ਇਹ ਜਾਂਚ ਲਈ ਫੋਰੈਂਸਿਕ ਪ੍ਰਯੋਗਸ਼ਾਲਾ ਨੂੰ ਭੇਜਿਆ ਗਿਆ ਹੈ। ਇਹ ਸੱਕੀ ਪਾਊਡਰ ਸੰਭਵ ਤੌਰ 'ਤੇ ਆਰਡੀਐਕਸ ਜਾਂ ਗਨ ਪਾਊਡਰ ਹੋ ਸਕਦਾ ਹੈ।


ਹਾਲਾਂਕਿ ਪੁਲਿਸ ਨੇ ਇਸ ਸਬੰਧ ਵਿੱਚ ਕੋਈ ਅਧਿਕਾਰਤ ਪੁਸ਼ਟੀ ਨਹੀਂ ਦਿੱਤੀ। ਬੱਸ ਦੇ ਡਰਾਈਵਰ ਅਤੇ ਚਾਲਕ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।  ਈ ਪੇਪਰ
VIEW ALL

  ਲਾਈਵ ਰੇਡੀਓ

  ਇਸ਼ਤਿਹਾਰ