ਵਿਰਜਿਨ ਏਅਰ ਲਾਈਨ ਲਗਾਤਾਰ ਘਾਟੇ ‘ਚ

  ਮੈਲਬੌਰਨ – ਕਰੀਬ 349.1 ਮਿਲੀਅਨ ਡਾਲਰ ਦੇ ਘਾਟੇ ਤੋਂ ਬਾਅਦ ਵਿਰਜਿਨ ਆਸਟ੍ਰੇਲੀਆ ਆਪਣੀਆਂ ਫਲਾਈਟਾਂ ਬਾਰੇ ਮੁੜ ਪੜਚੋਲ ਕਰੇਗੀ ਅਤੇ 750 ਵਰਕਰਾਂ ਨੂੰ ਕੱਢਣ ਦਾ ਮਨ ਬਣਾ ਰਹੀ ਹੈ ਕਿਉਂਕਿ ਕੰਪਨੀ ਨੂੰ ਪਿਛਲੇ ਸੱਤ ਸਾਲਾਂ ਤੋਂ ਲਗਾਤਾਰ ਘਾਟੇ ਦਾ ਸ੍ਹਾਮਣਾ ਕਰਨਾ ਪੈ ਰਿਹਾ ਹੈ।
ਵਿਰਜਿਨ ਦੇ ਮੁਖੀ ਸਕੂਰਾਹ ਨੇ ਦੱਸਿਆ ਕਿ ਕੰਪਨੀ ਆਪਣੇ ਹੈੱਡ ਆਫਿਸ ਅਤੇ ਕਾਰਪੋਰੇਟ ਖੇਤਰ ਦੇ 750 ਵਰਕਰਾਂ ਨੂੰ ਕੱਢੇਗੀ ਅਤੇ 2020 ਦੇ ਮਾਲੀ ਸਾਲ ਦਰਮਿਆਨ 75 ਮਿਲੀਅਨ ਡਾਲਰ ਦੀ ਬੱਚਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਏਅਰਲਾਈਨ ਆਪਣੀਆਂ 7 ਉਡਾਣਾਂ ਵੀ ਘੱਟ ਕਰੇਗੀ। ਉਹਨਾਂ ਕਿਹਾ ਕਿ ਏਅਰਲਾਈਨ ਦਾ ਮੁੜ ਨਿਰਮਾਣ ਹੋਵੇਗਾ ਅਤੇ ਬੱਚਤ ਨੂੰ ਤਰਜੀਹ ਦਿੱਤੀ ਜਾਵੇਗੀ। ਕੰਪਨੀ ਨੇ ਮਈ ਵਿਚ ਹੀ ਚਿਤਾਵਨੀ ਦਿੱਤੀ ਸੀ ਕਿ ਉਹਨਾਂ ਨੂੰ 100 ਮਿਲੀਅਨ ਦਾ ਘਾਟਾ ਉਠਾਉਣਾ ਪੈ ਰਿਹਾ ਹੈ, ਜਿਸ ਦਾ ਪ੍ਰਮੁੱਖ ਕਾਰਨ ਮੰਗ ਵਿਚ ਕਮੀ ਅਤੇ ਬਾਜ਼ਾਰ ਵਿਚ ਅਨਿਸ਼ਚਿਤਤਾ ਦਾ ਦੌਰ ਹੈ। ਵਿਰਜਿਨ ਨੇ ਕਿਹਾ ਕਿ ਵਧਦੀਆਂ ਵਾਤਾਵਰਣ ਦੀਆਂ ਚੁਣੌਤੀਆਂ ਨਾਲ ਨਿਪਟਣਾ ਅਤੇ ਵਿੱਤੀ ਘਾਟਾ ਸਾਡੇ ਲਈ ਸਮੱਸਿਆ ਹੈ, ਇਸ ਕਾਰਨ ਅਸੀਂ ਆਪਣੇ ਹੈੱਡ ਆਫਿਸ ਅਤੇ ਕਾਰਪੋਰੇਟ ਖੇਤਰ ਵਿਚ 75 ਮਿਲੀਅਨ ਡਾਲਰ ਦੀਆਂ ਬੱਚਤਾਂ ਕਰਨ ਜਾ ਰਹੇ ਹਾਂ। ਇਹ ਟੀਚਾ 2020 ਵਿਚ ਪੂਰਾ ਕੀਤਾ ਜਾਵੇਗਾ।
ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣੀਆਂ ਆਸਟ੍ਰੇਲੀਅਨ ਏਅਰਲਾਈਲਜ਼, ਵਿਰਜਿਨ ਆਸਟ੍ਰੇਲੀਆ ਰੀਜਨਲ ਏਅਰਲਾਈਲਜ਼ ਅਤੇ ਟਾਈਗਰ ਆਸਟ੍ਰੇਲੀਆ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰੇਗੀ।  ਈ ਪੇਪਰ
VIEW ALL

  ਲਾਈਵ ਰੇਡੀਓ

  ਇਸ਼ਤਿਹਾਰ