ਨਬਰਦ ਆਜ਼ਮਾ ਏ ਮਿੱਲਤ-ਸਰਬਜੀਤ ਕੌਰ 'ਸਰਬ'

  ਹਰ ਇਕ ਭਾਸ਼ਾ ਆਪਣੇ ਆਪਣੇ ਸ਼ਬਦਾ ਰਾਹੀ ਰੂਹਾਂ ਦੀ ਦਾਸਤਾਨ ਬਿਆਨ ਕਰਦੀ ਹੈ। ਪਰ ਹਰ ਮਰਕੂਮਾਂ (ਲਿਖਿਆ ਹੋਇਆ) ਸ਼ਬਦਾਂ ਦੀ ਸਥਿਤੀ ਇਕੋ ਬਿਆਨ ਕਰਦਾ ਹੈ। 'ਨਬਰਦ ਆਜ਼ਮਾ' ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਯੋਧਾ ਜਾ ਦਲੇਰ ਹੈ, ਇਸ ਦੇ ਨਾਲ ਸ਼ਬਦ 'ਮਿੱਲਤ' ਜਿਸ ਦਾ ਅਰਥ 'ਧਰਮ' ਸ਼ਬਦ ਤੋਂ ਹੈ। ਧਰਮ ਸ਼ਬਦ ਹੈ ਤੇ ਇਕ ਹੈ, ਪਰ ਉਦੋਂ ਤੱਕ ਇਕ ਜਦੋਂ ਤੱਕ ਅਸੀਂ ਇਸ ਨਾਲ ਸਿੱਖ, ਈਸਾਈ, ਇਸਲਾਮ, ਹਿੰਦੂ ਅਦਿ ਸ਼ਬਦਾ ਦੀ ਵਰਤੋਂ ਕਰਕੇ ਇਸ ਨੂੰ ਅਲੱਗ ਨਹੀਂ ਕਰਦੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ੴ ਨਾਲ ਹੀ ਸਾਰੀ ਲੋਕਾਈ ਨੂੰ ਇਕ ਕਰ ਦਿੱਤਾ ਸੀ, ਤੇ ਇਕ ਅਕਾਲ-ਪੁਰਖ ਦੀ ਰਜਾ ਵਿਚ ਰਹਿਣ ਦਾ ਹੁਕਮ ਦਿੱਤਾ ਸੀ। ਪਰ ਸਮੇਂ ਦੇ ਨਾਲ-ਨਾਲ ਲੋਕ ਇਸ ਇਕ ਨਾਲੋ ਟੁੱਟਦੇ ਗਏ, ਜਿਸ ਦਾ ਨਤਿਜਾ ਇਹ ਨਿਕਲਿਆ ਕਿ ਅਸੀਂ ਬਾਹਰੋਂ ਇਕ ਰਹਿ ਗਏ ਤੇ ਅੰਦਰੋਂ ਅਨੇਕ ਹੋ ਗਏ। ਇਸ ਅੰਦਰੋਂ ਫੈਲੀ ਅਨੇਕਤਾ ਨੂੰ ਇਕ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਸਾਜਿਆ। ਇਸੇ ਖ਼ਾਲਸੇ ਵਿਚੋਂ ਪੈਦਾ ਹੋਏ ਨਬਰਦ ਆਜ਼ਮਾ (ਯੋਧੇ)। ਜੋ ਇਸ ਆਮ ਲੋਕਾਈ ਦੀ ਰੱਖਿਆ ਕਰਦੇ ਤੇ ਆਪਣੀ ਮਿੱਲਤ (ਧਰਮ) ਲਈ ਆਪਣੇ ਆਪ ਨੂੰ ਅੱਗੇ ਰੱਖਦੇ।

ਇਹ ਯੋਧੇ ਹਰ ਇਕ ਕੌਮ ਵਿਚ ਪੈਦਾ ਹੋਏ ਹਨ। ਪਰ ਸਿੱਖ ਕੌਮ ਇਕ ਅਜਿਹੀ ਕੌਮ ਹੈ, ਜਿਸ ਵਿਚ ਇਨ੍ਹਾਂ ਸਫ਼ਦਰਾਂ (ਯੋਧਿਆ) ਦੀ ਗਿਣਤੀ ਕਰਨੀ ਔਖੀ ਹੈ, ਕਿਉਂਕਿ ਸਿੱਖ ਕੌਮ ਇਕ ਅਜਿਹੀ ਕੌਮ ਹੈ, ਜਿਸ ਨੂੰ ਆਪਣੀ ਮੁਬਤਦਾ (ਅਰੰਭ) ਤੋਂ ਹੀ ਦੁਸ਼ਮਣ ਨਾਲ ਮੁਕਾਬਲਾ ਕਰਨਾਂ ਪਿਆ ਹੈ। ਇਨ੍ਹਾਂ ਮੁਕਾਬਲਿਆਂ ਵਿਚ ਸਿੱਖ ਕੌਮ ਸਦੈਵ ਜੇਤੂ ਰਹੀ, ਇਸੇ ਕਾਰਣ ਸਿੱਖਾਂ ਨੂੰ ਬਹਾਦਰਾਂ, ਜੂਝਾਰੂਆਂ ਦੀ ਕੌਮ ਵੀ ਆਖਿਆ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਵਿਚ ਫ਼ੁਰਮਾਇਆ ਹੈ-

'ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ'

ਗੁਰੂ ਪਾਤਸ਼ਾਹ ਜੀ ਨੇ ਆਖਿਆ ਇਸ ਗੁਰੂ- ਸੂਰਮੇ ਦੇ ਸਿੱਖ ਸੱਚੇ ਸੰਤ ਸੂਰਮੇ ਹਨ। ਸੰਤ ਸੂਰਮਾ ਜੋ ਜਗਤ ਦਾ ਹਿਤਕਾਰੀ ਮਨੁੱਖ ਸਰਵ-ਵਿਆਪਕ ਪ੍ਰਮਾਤਮਾ ਨਾਲ ਪੂਰਨ ਪ੍ਰੇਮ ਪਾ ਲੈਦਾਂ ਹੈ। ਉਹ ਆਪਣੇ ਮਨ ਤੇ ਪੂਰਾ ਸੰਜਮ ਪਾ ਕੇ ਜੀਵਨ ਦੇ ਧਰਮ ਯੁੱਧ ਵਿਚ ਪ੍ਰਵੇਸ਼ ਕਰਦਾ ਹੈ। "ਸੰਤ ਸੂਰਮੇ" ਆਪਣੇ ਧਰਮ ਦੀ ਰੱਖਿਆ ਵਿਚ ਹਮੇਸ਼ਾ ਅੱਗੇ ਰਹਿੰਦੇ ਹਨ। ਇਸ ਲਈ ਉਹ ਉਸ ਅਕਾਲ ਪੁਰਖ ਦੇ ਦਰਬਾਰ ਵਿਚ ਮਾਣ ਦੇ ਅਧਿਕਾਰੀ ਬਣਦੇ ਹਨ।

ਅਕਾਲ ਪੁਰਖ ਨੇ ਜਦੋਂ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਉਸ ਸਮੇਂ ਇਨਸਾਨ ਨੂੰ ਕਿਸੇ ਧਾਰਮਿਕ ਫ਼ਿਰਕੇ ਵਿਚ ਨਹੀਂ ਸੀ ਬੰਨਿਆ। ਪਰ ਜਿਓ-ਜਿਓਂ ਇਨਸਾਨ ਦੀ ਗਿਣਤੀ ਧਰਤੀ ਤੇ ਵੱਧਦੀ ਗਈ ਇਵੇਂ ਹੀ ਅੱਲਗ-ਅੱਲਗ ਧਰਮਾਂ ਦਾ ਬੋਲਬਾਲਾ ਹੁੰਦਾ ਚਲਾ ਗਿਆ। ਇਸ ਪ੍ਰਸਾਰ ਨਾਲ ਹੀ ਕੌਮਾਂ ਵਿਚ ਯੋਧਿਆ ਦੀ ਗਿਣਤੀ ਵੱਧਦੀ ਚਲੀ ਗਈ। ਹਰ ਇਕ ਯੋਧਾ ਜਦੋਂ ਵੀ ਯੁੱਧ ਦੇ ਮੈਦਾਂਨ ਵਿਚ ਜੂਝਦਾ ਹੈ, ਉਸ ਵਿਚ ਅੰਦਰੂਨੀ ਤਾਕਤ ਆਪਣੀ ਕੌਮ ਦੀ ਰੱਖਿਆ ਕਰਨ ਦੀ ਹੀ ਹੁੰਦੀ ਹੈ, ਜੋ ਉਸ ਨੂੰ ਦੁਸ਼ਮਣ ਦਾ ਮੁਕਾਬਲਾ ਕਰਨ ਦੀ ਸ਼ਕਤੀ ਦਿੰਦਾ ਹੈ। ਇਕ ਨਰਬਦ ਆਜ਼ਮਾਂ ਭਗਤੀ ਤੇ ਸ਼ਕਤੀ ਦਾ ਸੁਮੇਲ ਹੁੰਦਾ ਹੈ। ਭਗਤੀ ਵਿਚੋਂ ਹੀ ਸ਼ਕਤੀ ਦਾ ਜਨਮ ਹੁੰਦਾ ਹੈ, ਜਿਸ ਤੇ ਚੱਲ ਕੇ ਯੋਧਾ ਵੀਰਤਾ ਤੇ ਇਕ ਨਵੇਂ ਨਾਇਕਤਵ ਨੂੰ ਘੜਦਾ ਹੈ। ਜਿਸ ਦੇ ਪਿੱਛੇ ਚੱਲ ਕੇ ਆਮ ਲੋਕਾਈ ਆਪਣੇ ਆਪ ਨੂੰ ਵੀ ਦੁਸ਼ਮਣ ਦਾ ਮੁਕਾਬਲਾ ਕਰਨ ਦੇ ਕਾਬਿਲ ਬਣਾ ਲੈਦੀਂ ਹੈ, ਤੇ ਕੌਮ ਦੀ ਰੱਖਿਆ ਲਈ ਲਬ-ਏ-ਤੇਗ (ਤਲਵਾਰ ਦੀ ਧਾਰ) ਤੇ ਵੀ ਆਪਣਾ ਆਪਾ ਵਾਰ ਦਿੰਦੀ ਹੈ। ਇਨ੍ਹਾਂ ਵੀਰ ਨਾਇਕਾਂ ਨਾਲ ਹੀ ਕੌਮਾਂ ਸਦੈਵ ਚੜ੍ਹਦੀ ਕਲਾ ਵਿਚ ਰਹਿੰਦੀਆ ਹਨ, ਤੇ ਫ਼ੈਜ-ਏ- ਆਮ ( ਸਰਬੱਤ ਦਾ ਭਲਾ) ਦੇ ਸੰਕਲਪ ਨੂੰ ਹਮੇਸ਼ਾ ਪਹਿਲ ਦਿੰਦੀਆ ਹਨ।

ਬਹੁਤ ਫ਼ੀਰੋਜ਼ ਬਖ਼ਤ(ਖ਼ੁਸ਼ ਕਿਸਮਤ) ਹੈ ਬੋ ਰੂਹ, ਜੋ ਕਿਯਾਦਤ (ਅਗਵਾਈ) ਕਰਤੀ ਹੈ ਕੌਮ ਕਿ।

ਇਸ ਗੁਜ਼ਰ ਗਾਹ (ਰਸਤਾ) ਪਰ ਚਲਨੇ ਕੇ ਲਿਏ "ਸਰਬ" ਗਜ਼ੰਦ (ਦੁੱਖ) ਕੋ ਗਲੇ ਲਗਾਨਾ ਪੜਤਾ ਹੈ।  LATEST ISSUE
VIEW ALL

  LIVE RADIO

  Advertisements
© All rights Reserved. chardikala.com.au