ਫ਼ਰਿਜ਼ਾ ਏ ਸੰਪਾਦਨਾ ਸ੍ਰੀ ਗੁਰੂ ਗ੍ਰੰਥ ਸਾਹਿਬ--ਸਰਬਜੀਤ ਕੌਰ 'ਸਰਬ'

  ਇਨਸਾਨੀ ਜਾਮਾਂ ਗਲਤੀਆਂ ਦਾ ਇਕ ਪੁਤਲਾ ਹੈ, ਜਿਸ ਦੇ ਜੀਵਨ ਨੂੰ ਸੇਧ ਦੇਣ ਲਈ ਇਕ ਅਜਿਹੀ ਅਕੀਦਤ ਦੀ ਲੌੜ ਸੀ ਜਿਸ ਨੂੰ ਮੰਨ ਕੇ ਇਹ ਇਨਸਾਨੀ ਰੂਹਾਂ ਆਪਣਾ ਜੀਵਨ ਸਫਲ ਕਰਨ ਤੇ ਨਾਲ ਹੀ ਇਨ੍ਹਾਂ ਰੂਹਾਂ ਦੇ ਮੇਲ ਕਰਵਾਉਣਾ ਜੋ ਆਪਣੇ ਰਸਤੇ ਤੋਂ ਭਟਕ ਚੁੱਕੇ ਹਨ ਤੇ ਉਨ੍ਹਾਂ ਨੂੰ ਉਸ ਅਕਾਲ ਪੁਰਖ਼ ਪ੍ਰਮਾਤਮਾ ਦਾ ਤਸੱਵੁਰ (ਧਿਆਨ ਕਰਨਾ) ਮਨ ਵਿਚ ਲੈ ਕੇ ਆਉਣਾ। ਇਸ ਰੱਬੀ ਫ਼ਰਮਾਨ ਨੂੰ ਆਮ ਲੋਕਾਈ ਵਿਚ ਦੇਣ ਦਾ ਆਗ਼ਾਜ਼ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਅਰੰਭ ਹੋ ਗਿਆ ਸੀ। ਸਮੇਂ ਦਾ ਨਾਲ-ਨਾਲ ਇਸ ਫ਼ਰਿਜ਼ਾ ( ਰੱਬੀ ਹੁਕਮ ਜਿਸ ਦਾ ਮੰਨਣਾ ਮਨੁੱਖ ਲਈ ਜਰੂਰੀ ਹੋਵੇ) ਨੂੰ ਕਲਮਬੰਦ ਕੀਤਾ ਗਿਆ ਤਾਂ ਜੋ ਆਉਣ ਵਾਲੇ ਸਮੇਂ ਵਿਚ ਮਨੁੱਖੀ ਜੀਵਨ ਨੂੰ ਸੇਧ ਦਿੱਤੀ ਜਾਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਸਭ ਤੋਂ ਵੱਡ ਅਕਾਰੀ ਗ੍ਰੰਥ ਹੈ। ਇਸ ਵਿਚ ਛੇ ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ ਮੱਧ-ਯੁੱਗੀ ਭਗਤਾਂ, ਸੂਫੀਆਂ, ਗੁਰੂ ਦਰਬਾਰ ਨਾਲ ਸੰਬੰਧਿਤ ਭੱਟਾ ਤੇ ਧਾਰਮਿਕ ਪੁਰਸ਼ਾਂ ਦੀਆਂ ਪਵਿੱਤਰ ਰਚਨਾਵਾਂ ਸੰਕਲਿਤ ਹਨ। ਇਨ੍ਹਾਂ ਰਚਨਾਵਾਂ ਨੂੰ ਸਾਂਝੇ ਤੌਰ 'ਤੇ ਬਾਣੀ ਜਾਂ ਗੁਰਬਾਣੀ ਕਿਹਾਂ ਜਾਂਦਾ ਹੈ। ਸਿੱਖ ਕੌਮ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈ.ਵਿਚ ਇਸ ਰੱਬੀ ਫ਼ਰਮਾਨ ਦੀ ਸੰਪਾਦਨਾ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਇਕ ਸ਼ਬਦ ਰੂਹ ਨੂੰ ਫ਼ਰਹਤ ਬਖ਼ਸ਼ (ਖ਼ੁਸ਼ੀ ਦੇਣ ਵਾਲਾ) ਦਿੰਦਾ ਹੈ, ਜਿਸ ਨੂੰ ਮਨ ਵਿਚ ਧਾਰ ਕੇ ਆਪਣੇ ਅਸਲ ਜੀਵਨ ਨੂੰ ਸੱਚ ਦੀ ਫ਼ਰਾਜ਼ (ਉਚਾਈ) ਤੱਕ ਲੈਂ ਜਾਂਦਾ ਹੈ। ਹਰ ਇਕ ਦੁੱਖ ਨੂੰ ਦੂਰ ਕਰਨ ਵਾਲਾ ਸੱਚ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮੀਲ ਹੈ ਪਰ ਸਾਡੀ ਅੱਜ ਦੀ ਸੋਚ ਕੇਵਲ ਇਥੋਂ ਤੱਕ ਸੀਮਤ ਹੋ ਕੇ ਰਹਿ ਗਈ ਹੈ ਕਿ ਦਰਸ਼ਨ ਤਾ ਕਰਨਾ, ਪਰ ਉਸ ਅਸਲ ਸ਼ਬਦ ਨੂੰ ਆਪਣੇ ਅੰਦਰ ਧਾਰਨ ਨਾ ਕਰਨਾ, ਜਿਸ ਦਾ ਨਤੀਜਾ ਅੱਜ ਦਾ ਮਨੁੱਖ ਵੀ ਵਹਿਮ ਤੇ ਅੰਡਬਰਾਂ ਵਿਚ ਜਕੜੀਆ ਹੋਇਆ ਹੈ। ਜੇ ਅਸੀਂ ਸੱਚ ਸਰੂਪ ਗੁਰੂ ਤੇ ਭਰੋਸਾ ਰੱਖਦੇ ਹਾਂ ਤਾ ਸਾਡਾ ਇਸ ਦੁਨੀਆਂ ਤੇ ਆਉਣਾ ਸਫ਼ਲ ਹੋ ਜਾਵੇਗਾ।

ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੈਵੀ-ਸੰਦੇਸ਼ ਤੋਂ ਅਰੰਭ ਹੁੰਦਾ ਹੈ। ਪਾਤਸ਼ਾਹ ਜੀ ਦਾ ਰੂਹਾਨੀ ਅਨੁਭਵ ਇਸ ਦੀ ਉਤਪੱਤੀ ਦਾ ਸਾਰ-ਤੱਤ ਹੈ। ਨਾਨਕ ਪਾਤਸ਼ਾਹ ਜੀ ਜੋ ਵੀ ਵਿਅਕਤ ਕਰ ਰਹੇ ਸਨ ਉਹ ਉਨ੍ਹਾ ਦੇ ਮਨ ਦੀ ਉਪਜ ਨਹੀਂ ਸਗੋਂ ਅਕਾਲ ਪੁਰਖ਼ ਤੋਂ ਸਿੱਧੇ ਤੌਰ ਤੇ ਪ੍ਰਾਪਤ ਹੋਏ ਇਲਹਾਮ ਦਾ ਨਤੀਜਾ ਸੀ:

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।

ਧੁਰ ਕੀ ਬਾਣੀ ਆਈ।। ਤਿਨਿ ਸਗਲੀ ਚਿੰਤ ਮਿਟਾਈ।।

ਉਪਰੋਕਤ ਹਵਾਲੇ ਗੁਰਬਾਣੀ ਨੂੰ ਆਮ ਕਿਸਮ ਦੀ ਕਾਵਿ-ਰਚਨਾ ਦੀ ਬਜਾਇ ਇਕ ਵੱਖਰੀ ਵੰਨਗੀ ਦੇ ਸਾਹਿਤ ਦੇ ਤੌਰ ਤੇ ਪ੍ਰਸਤੁਤ ਕਰਦੇ ਹਨ। ਅਸਲ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂਆਂ ਦੇ ਹਿਰਦੇ ਵਿਚ ਅਕਾਲ ਪੁਰਖ਼ ਦਾ ਜੋ ਪ੍ਰਕਾਸ਼ ਹੋਇਆ ਉਸ ਨੂੰ ਉਨ੍ਹਾਂ ਨੇ ਬਾਣੀ ਦੇ ਰੂਪ ਵਿਚ ਪ੍ਰਗਟਾਇਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਅਧਿਆਤਮਕ ਸਾਹਿਤ ਦਾ ਖਜ਼ਾਨਾ ਹੈ ਜਿਸ ਦੇ ਅਮੋਲਕ ਬਚਨ ਜ਼ਿੰਦਗੀ ਬਖਸ਼ਣ ਵਾਲੇ ਹਨ। ਰੱਬੀ ਏਕਤਾ ਤੇ ਮਨੁੱਖੀ ਏਕਤਾ ਵਿਚ ਵਿਸ਼ਵਾਸ ਦ੍ਰਿੜ੍ਹਾ ਕੇ ਸਭ ਨੂੰ ਪ੍ਰੇਮ ਪਿਆਰ ਦਾ ਸੰਦੇਸ਼ ਦਾ ਜਖ਼ੀਰਾ ਹੈ। ਸਾਡੇ ਦੁੱਖਾਂ ਦਾ ਅਸਲ ਕਰਨ ਇਹ ਹੀ ਹੈ ਕਿ ਅਸੀਂ ਆਪਣੇ ਸੱਚੇ ਗੁਰੂ ਤੇ ਭਰੋਸਾ ਕਾਇਮ ਨਹੀਂ ਕਰ ਸਕਦੇ ਤੇ ਨਾ ਹੀ ਅਸੀਂ ਆਪਣੇ ਸਬਰ ਨੂੰ ਦਾਨਿਸ਼ਵਰ ਵਾਂਗ ਬੰਨ ਕੇ ਰੱਖ ਸਕਦੇ ਹਾਂ। ਸੱਚ ਤੇ ਆਪਾ ਵਾਰਨਾ ਤੇ ਸੱਚ ਨਾਲ ਹਿਯਾਤ ਨੂੰ ਬਸਰ ਕਰਨਾ ਇਹ ਸੱਭ ਕੁੱਝ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ੁਰਮਾਨ ਦਾ ਹਿੱਸਾ ਹਨ।

ਇਸ ਖ਼ੁਦਾ ਦਾਦ ਨੇ ਬਖ਼ਸ਼ ਦੀ ਹਮੇ ਖ਼ੁਦਾ ਰਸੀਦਾ ਕਿ ਮਹਿਫ਼ਲ।

ਅਬ ਨਾ 'ਸਰਬ' ਕੁੱਛ ਔਰ ਤਮੰਨਾ ਇਸ ਜਹਾਂ ਸੇ।  LATEST ISSUE
VIEW ALL

  LIVE RADIO

  Advertisements
© All rights Reserved. chardikala.com.au