ਭੂਚਾਲ ਨਾਲ ਕੰਬਿਆ ਉੱਤਰ ਭਾਰਤ

  ਉੱਤਰ ਭਾਰਤ ਵਿੱਚ ਮੰਗਲਵਾਰ ਸ਼ਾਮ ਤਕਰੀਬਨ 4.40 ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦਿੱਲੀ-ਐਨ.ਸੀ.ਆਰ. ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪੰਜਾਬ ਦੇ ਗੁਰਦਾਸਪੂਰ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪੰਜਾਬ ‘ਚ ਲੋਕ ਭੂਚਾਲ ਕਰਕੇ ਆਪਣੇ ਘਰਾਂ ਅਤੇ ਇਮਾਰਤਾਂ ‘ਚੋਂ ਬਾਹਰ ਆ ਗਏ।ਭੂਚਾਲ ਦਾ ਕੇਂਦਰ ਪਾਕਿਸਤਾਨ ਦਾ ਰਾਵਲਪਿੰਡੀ ਰਿਹਾ। ਪਾਕਿਸਤਾਨ ਵਿੱਚ ਭੂਚਾਲ ਦੀ ਤੇਜ਼ੀ 6.3 ਮਾਪੀ ਗਈ ਹੈ। ਫਿਲਹਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ।  LATEST ISSUE
VIEW ALL

  LIVE RADIO

  Advertisements
© All rights Reserved. chardikala.com.au