ਭੁੱਲ ਕੇ ਵੀ ਨਾ ਪੀਓ ਖ਼ਾਲੀ ਪੇਟ ਚਾਹ, ਜਾਣੋ ਵਜ੍ਹਾ

  ਚਾਹੇ ਕੋਈ ਵੀ ਹੋਵੇ ਹਰ ਕੋਈ ਸਵੇਰੇ ਉਠਦੇ ਚਾਹ ਪੀਣ ਦਾ ਸ਼ੋਕੀਨ ਹੁੰਦੇ ਨੇ .. ਚਾਹ ਦਾ ਸਿਹਤ ਲਈ ਕਾਫੀ ਨੁਕਸਾਨ ਹੋ ਸਕਦਾ ਹੈ ਇਹੀ ਨਹੀਂ ਕਈ ਲੋਕ ਚਾਹ ਪੀਂਦੇ ਸਮੇ ਕੁਝ ਅਜਿਹੀਆਂ ਗਲਤੀਆਂ ਕਰ ਲੈਂਦੇ ਹਨ ਜਿੰਨਾ ਤੁਹਾਨੂੰ ਦੱਸ ਦੇ ਕਿ ਸਵੇਰੇ ਉਠਦੇ ਹੀ ਕਦੇ ਵੀ ਕਿਸੇ ਨੂੰ ਖਾਲੀ ਪੇਟ ਚਾਹ ਨਹੀਂ ਪੀਣੀ ਚਾਹੀਦੀ ਕਿਉਂਕਿ ਅਜਿਹਾ ਅਜਿਹਾ ਕਰਨ ਨਾਲ ਤੁਹਾਡੀ ਸਿਹਤ ਤੇ ਕਾਫੀ ਬੁਰਾ ਅਸਰ ਪੈਂਦਾ ਹੈ ਚਾਹ ‘ਚ ਐਸੀਡਿਕ ਅਤੇ ਅਲਕੇਲਾਈਨ ਤੱਤ ਹੁੰਦੇ ਹਨ। ਜਦੋਂ ਇਹ ਤੱਤ ਖਾਲੀ ਪੇਟ ਸਰੀਰ ਵਿੱਚ ਪਹੁੰਚਦੇ ਹਨ ਤਾਂ ਸੀਨੇ ਵਿਚ ਜਲਣ ਅਤੇ ਪਾਚਣ ਸਬੰਧੀ ਸਰੀਰ ਦੇ ਵਿਚ ਵਿਕਾਰ ਪੈਦਾ ਹੋ ਜਾਂਦੇ ਹਨ । ਖਾਲੀ ਪੇਟ ਚਾਹ ਪੀਣ ਵਾਲੇ ਲੋਕਾਂ ਨੂੰ ਅਕਸਰ ਥਕਾਨ ਅਤੇ ਚਿੜਚਿੜੇਪਨ ਦੀ ਸਮੱਸਿਆ ਹੁੰਦੀ ਹੈ । ਚਾਹ ਦੇ ਵਿੱਚ ਦੁੱਧ ਦਾ ਇਸਤੇਮਾਲ ਹੁੰਦਾ ਹੈ । ਦੁੱਧ ਵਿੱਚ ਲੈਕਟੋਸ ਹੁੰਦਾ ਹੈ । ਇਸ ਲਈ ਸਵੇਰੇ ਖਾਲੀ ਪੇਟ ਸੇਵਨ ਕਰਨਾ ਪੇਟ ਦੇ ਲਈ ਚੰਗਾ ਨਹੀਂ ਹੈ । ਲੈਕਟੋਜ਼ ਖਾਲੀ ਪੇਟ ਸਰੀਰ ਦੇ ਵਿੱਚ ਪਹੁੰਚ ਜਾਵੇ । ਇਸ ਦੇ ਨਾਲ ਪੇਟ ਫੁੱਲਣ, ਪੇਟ ਦੀ ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ । ਸਵੇਰੇ ਉੱਠਣ ਸਾਰ ਦੁੱਧ ਦੀ ਬਜਾਏ ਦਹੀਂ ਖਾਣਾ ਚੰਗਾ ਹੁੰਦਾ ਹੈ, ਕਿਉਂਕਿ ਦਹੀਂ ਵਿੱਚ ਲੈਕਟੋਜ਼ ਲੈਕਟਿਕ ਐਸਿਡ ਵਿੱਚ ਬਦਲ ਜਾਂਦਾ ਹੈ । ਚਾਹ ਦੇ ਅੰਦਰ ਕੈਫੀਨ ਤੇ ਨਿਕੋਟੀਨ ਹੁੰਦਾ ਹੈ । ਜੇ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਚਾਹ ਪੀਂਦੇ ਹੋ, ਇਸ ਦੇ ਨਾਲ ਬਲੱਡ ਪ੍ਰੈਸ਼ਰ ਅਤੇ ਉੱਤੇ ਅਸਰ ਪੈਂਦਾ ਹੈ। ਇਸ ਲਈ ਖਾਲੀ ਪੇਟ ਕਦੇ ਵੀ ਚਾਹ ਨਹੀਂ ਪੀਣੀ ਚਾਹੀਦੀ ।
* ਰਾਤ ਭਰ ਨੀਂਦ ਦੇ ਸਮੇਂ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਕਿਰਿਆਵਾਂ ਹੁੰਦੀਆਂ ਹਨ ਅਤੇ ਹਾਰਮੋਨਾਂ ਵਿੱਚ ਬਦਲਾਅ ਹੁੰਦਾ ਹੈ । ਕੈਫੀਨ ਅਤੇ ਨਿਕੋਟੀਨ ਇਨ੍ਹਾਂ ਹਾਰਮੋਨਾਂ ਉੱਤੇ ਬੁਰਾ ਅਸਰ ਕਰਦੀ ਹੈ ।  LATEST ISSUE
VIEW ALL

  LIVE RADIO

  Advertisements
© All rights Reserved. chardikala.com.au