ਦਿਨ ਦੀ ਸ਼ੁਰੂਆਤ ਕਰੋ ਅਜਿਹੇ ਨਾਸ਼ਤੇ ਨਾਲ ….

  ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਣ ਭੋਜਨ ਹੁੰਦਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਸਵੇਰ ਦਾ ਨਾਸ਼ਤਾ ਨਹੀ ਕਰਦੇ ਜਾਂ ਫਿਰ ਬਾਜ਼ਾਰ ਤੋ ਬੰਦ ਪੈਕਟਾ ‘ਚ ਮਿਲਣ ਵਾਲਾ ਨਾਸ਼ਤਾ ਤੇ ਜਾਂ ਜੰਕ ਫੂਡ ਨਾਲ ਹੀ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ। ਪਰ ਅਜਿਹਾ ਕਰਨ ਨਾਲ ਸਿਹਤ ਤੇ ਬੁਰਾ ਪ੍ਰਭਾਵ ਪੈਦਾ ਹੈਇਸ ਲਈ ਸਾਨੂੰ ਦਿਨ ਦੀ ਸ਼ੁਰੂਆਤ ਹਮੇਸ਼ਾ ਹੈਲਥੀ ਫੂਡ ਨਾਲ ਕਰਨੀ ਚਾਹੀਦੀ ਹੈ। ਜਿਸ ‘ਚ ਭਰਪੂਰ ਮਾਤਰਾਂ ‘ਚ ਫਾਇਬਰ, ਪ੍ਰੋਟੀਨ ਅਤੇ ਵਿਟਾਮਿਨ ਹੋਣ। ਅੱਜ ਅਸੀ ਤੁਹਾਡੇ ਲਈ ਹੈਲਥੀ ਨਾਸ਼ਤੇ ਬਣਾਉਣ ਦੇ ਕੁਝ ਆਸਾਨ ਟਿਪਸ ਲੈ ਕੈ ਆਏ ਹਾਂ ਜਿਨ੍ਹਾਂ ਨੁੰ ਖਾਣ ਨਾਲ ਤੁਹਾਡੀ ਸਿਹਤ ਤੰਦਰੂਸਤ ਅਤੇ ਤੁਹਾਡਾ ਸਰੀਰ ਫਿਟ ਰਹੇਗਾ।ਸਵੇਰੇ ਦੇ ਨਾਸ਼ਤੇ ਵਿਚ ਜ਼ਿਆਦਾ ਤੋ ਜ਼ਿਆਦਾ ਫਲਾਂ ਦਾ ਸੇਵਨ ਕਰੋ। ਨਾਸ਼ਤੇ ‘ਚ ਕੇਲੇ ਖਾਣ ਬੂਹਤ ਫਾਇਦੇਮੰਦ ਹੈ, ਕਿਉਂਕਿ ਕੇਲਾ ਖਾਣ ਨਾਲ ਤੁਹਾਡੇ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਸਰੀਰ ਵਿਚ ਐਨਰਜੀ ਵੀ ਬਣੀ ਰਹਿੰਦੀ ਹੈ ਅਤੇ ਭਾਰ ਵੀ ਨਹੀਂ ਵਧਦਾ। ਇਸ ਤੋਂ ਇਲਾਵਾ ਸਵੇਰ ਦੇ ਨਾਸ਼ਤੇ ਵਿਚ ਪੋਹਾ ਖਾਣਾ ਵੀ ਫਾਇਦੇਮੰਦ ਹੁੰਦਾ ਹੈ। ਇਸ ਵਿਚ ਕੈਲੋਰੀ ਜ਼ਿਆਦਾ ਨਹੀਂ ਹੁੰਦੀ ਅਤੇ ਇਸ ਨੂੰ ਖਾਣ ਨਾਲ ਪੇਟ ਵੀ ਭਰ ਜਾਂਦਾ ਹੈ।
* ਕਦੇ-ਕਦੇ ਤੁਸੀਂ ਨਾਸ਼ਤੇ ਵਿੱਚ ਦਹੀ ਦੇ ਨਾਲ ਉਬਲਿਆ ਆਲੂ ਵੀ ਲੈ ਸਕਦੇ ਹੋ। ਇਸ ਵਿੱਚ ਹਰਾ ਧਨੀਆ ਵੀ ਪਾ ਲਿਆ ਕਰੋ।ਅੰਡਾ ਸਭ ਤੋਂ ਉੱਤਮ ਨਾਸ਼ਤਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਤੁਰੰਤ ਉਰਜਾ ਦਿੰਦਾ ਹੈ। ਤੁਸੀਂ ਕਈ ਤਰੀਕਿਆਂ ਨਾਲ ਅੰਡੇ ਖਾ ਸਕਦੇ ਹੋ, ਜਿਵੇਂ ਕਿ ਅਮੇਲੇਟ ਬਣਾ ਸਕਦੇ ਹੋ ਜਾਂ ਆਡੇ ਨੂੰ ਉਬਾਲ ਕੇ ਵੀ ਖਾ ਸਕਦੇ ਹੋ।ਪੇਟ ਦੀ ਚਰਬੀ ਨੂੰ ਘਟਾਉਣ ਲਈ ਨਾਸ਼ਤੇ ਵਿੱਚ ਦਲੀਆ ਖ਼ਾਸਣਾ ਬਹੁਤ ਫਾਇਦੇਮੰਦ ਰਹਿੰਦਾ ਹੈ। ਕਣਕ ਦਾ ਦਲੀਆ ਫਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਨੂੰ ਖਾਣ ਨਾਲ ਪੇਟ ਵੀ ਸਾਫ ਵੀ ਰਹਿੰਦਾ ਹੈ ਅਤੇ ਭਾਰ ਵੀ ਨਹੀਂ ਵਧਦਾ।ਇਸ ਦੇ ਨਾਲ ਹੀ ਤੁਹਾਨੂੰ ਸਵੇਰ ਦਾ ਨਾਸ਼ਤਾ ਉਠਣ ਦੇ ੨ ਘੰਟੇ ਦੇ ਅੰਦਰ-ਅੰਦਰ ਜਰੂਰ ਕਰ ਲੈਣਾ ਚਾਹੀਦਾ ਹੈ,ਕਿਉਂਕਿ ਨਾਸ਼ਤੇ ਅਤੇ ਰਾਤ ਦੇ ਖਾਣੇ ‘ਚ ਜ਼ਿਆਦਾ ਅੰਤਰ ਨਹੀਂ ਹੋਣਾ ਚਾਹੀਦਾ  LATEST ISSUE
VIEW ALL

  LIVE RADIO

  Advertisements
© All rights Reserved. chardikala.com.au